28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਿਆਲਾ ਵਿਖੇ ਬੱਚਿਆਂ ਦੇ ਧਾਰਮਿਕ ਪ੍ਰੀਖਿਆ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 06-11-2025
ਨਵਾਂਸ਼ਹਿਰ, 5 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਪਾਵਨ ਗੁਰਪੁਰਬ ਦਿਹਾੜੇ ਸੰਬੰਧੀ ਹਰ ਸਾਲ ਦੀ ਤਰਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਿੰਡ ਹਿਆਲਾ ਵਿਖੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ ਗਈ | ਜਿਸ ਵਿੱਚ ਕੁੱਲ 31 ਬੱਚਿਆਂ ਨੇ ਭਾਗ ਲਿਆ | ਇਸ ਪ੍ਰੀਖਿਆ ਵਿਚ ਤਿੰਨ ਗਰੁੱਪ ਬਣਾਏ ਗਏ ਸਨ | ਪਹਿਲੇ ਗਰੁੱਪ ਵਿਚ 10 ਸਾਲ ਤੱਕ ਦੇ ਬੱਚੇ, ਦੂਜੇ ਗਰੁੱਪ ਵਿੱਚ 10 ਤੋਂ 20 ਸਾਲ ਤੱਕ ਅਤੇ ਤੀਜੇ ਗਰੁੱਪ ਵਿੱਚ ਓਪਨ ਬੱਚਿਆਂ ਨੇ ਭਾਗ ਲਿਆ | ਦਸ ਸਾਲ ਤੱਕ ਦੇ ਬੱਚਿਆਂ ਦੇ ਗਰੁੱਪ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਲਾ ਬੱਚਾ ਗੁਰਰੂਪ ਕੌਰ, ਦੂਜੇ ਨੰਬਰ 'ਤੇ ਆਉਣ ਵਾਲਾ ਬੱਚਾ ਗੁਰਨੂਰ ਕੌਰ, ਤੀਜੇ ਨੰਬਰ 'ਤੇ ਆਉਣ ਵਾਲਾ ਬੱਚਾ ਗੁਰਕੀਰਤ ਕੌਰ | ਏਸੇ ਤਰਾਂ 10 ਤੋਂ 20 ਸਾਲ ਤੱਕ ਦੇ ਗਰੁੱਪ ਵਿਚ ਪਹਿਲੇ ਨੰਬਰ ਤੇ ਆਉਣ ਵਾਲਾ ਬੱਚਾ ਫਤਹਿ ਸਿੰਘ, ਦੂਜੇ ਨੰਬਰ 'ਤੇ ਆਉਣ ਵਾਲਾ ਬੱਚਾ ਗੁਰਲੀਨ ਕੌਰ, ਤੀਜੇ ਨੰਬਰ 'ਤੇ ਆਉਣ ਵਾਲਾ ਬੱਚਾ ਸਹਿਜਪ੍ਰੀਤ ਕੌਰ | ਓਪਨ ਵਰਗ ਵਿਚ ਪਹਿਲੇ ਨੰਬਰ 'ਤੇ ਸਿਮਰਨ ਕੌਰ, ਦੂਜੇ ਨੰਬਰ 'ਤੇ ਸੁਰਲੀਨ ਕੌਰ, ਤੀਜੇ ਨੰਬਰ 'ਤੇ ਬੀਬੀ ਸਤਨਾਮ ਕੌਰ ਆਏ | ਬੱਚਿਆਂ ਨੂੰ ਇਨਾਮ ਦੇਣ ਸਮੇਂ ਭਾਈ ਕੁਲਵੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹਿਆਲਾ, ਭਾਈ ਜਤਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹਿਆਲਾ, ਭਾਈ ਬਹਾਦਰ ਸਿੰਘ ਸਹਾਇਕ ਗ੍ਰੰਥੀ ਸਿੰਘ ਅਤੇ ਕਮੇਟੀ ਮੈਂਬਰ, ਭਾਈ ਗੁਰਪ੍ਰੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਦਲਵਿੰਦਰ ਸਿੰਘ, ਭਾਈ ਬੂਟਾ ਸਿੰਘ, ਭਾਈ ਰਣਜੀਤ ਸਿੰਘ, ਬੀਬੀ ਸਤਨਾਮ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਰੇਵਲ ਕੌਰ ਆਦਿ ਹਾਜ਼ਿਰ ਸਨ |

ਪਿਛਲੀ ਖ਼ਬਰ ਸੇਵਾ ਮੁਕਤ ਕਾਨੂੰਨਗੋ ਤੇ ਪਟਵਾਰੀਆਂ ਦੀ ਮੀਟਿੰਗ ਕੱਲ੍ਹ -ਸੈਣੀ ਅਗਲੀ ਖ਼ਬਰ ਪ੍ਰਕਾਸ਼ ਮਾਡਲ ਸਕੂਲ ਵਿਖੇ ਕਰਵਾਏ ਗਏੇ ਫੈਂਸੀ ਡਰੈੱਸ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।