28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪ੍ਰਕਾਸ਼ ਮਾਡਲ ਸਕੂਲ ਵਿਖੇ ਕਰਵਾਏ ਗਏੇ ਫੈਂਸੀ ਡਰੈੱਸ ਮੁਕਾਬਲੇ <br/>

ਅਜੀਤ ਡੈਸਕ 06-11-2025
ਨਵਾਂਸ਼ਹਿਰ, 5 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਪ੍ਰਕਾਸ਼ ਮਾਡਲ ਸਕੂਲ ਨਵਾਂਸ਼ਹਿਰ ਵਿਖੇ ਬੱਚਿਆਂ ਦੀ ਫੈਂਸੀ ਡਰੈਸ ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਦੂਜੀ ਕਲਾਸ ਦੇ ਬੱਚਿਆਂ ਨੇ ਭਾਗ ਲਿਆ | ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਆਪਣੇ ਅਧਿਆਪਕ-ਇੰਚਾਰਜਾਂ ਦੀ ਸਹਾਇਤਾ ਨਾਲ ਰੰਗਾਂ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪੋਸ਼ਾਕਾਂ ਪਾ ਕੇ ਸਭ ਦਾ ਦਿਲ ਮੋਹ ਲਿਆ | ਬੱਚਿਆਂ ਨੇ ਰਾਣੀ ਲਕਸ਼ਮੀ ਬਾਈ, ਡਾਕਟਰ, ਨਰਸ, ਪੰਜਾਬਣ, ਸ਼ਹੀਦ ਭਗਤ ਸਿੰਘ, ਗੱਭਰੂ, ਫੌਜੀ, ਪੁਲਿਸ, ਰਾਧਾ, ਭਾਰਤ ਮਾਤਾ, ਪਰੀਆਂ, ਤਿੱਤਲੀਆਂ ਆਦਿ ਦੀਆਂ ਪੋਸ਼ਾਕਾਂ ਪਾ ਕੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਦੇ ਕਿਰਦਾਰ ਪੇਸ਼ ਕੀਤੇ | ਇਸ ਮੌਕੇ ਕਰਵਾਏ ਮੁਕਾਬਲਿਆ 'ਚ ਪਹਿਲਾ ਇਨਾਮ ਡਾਕਟਰ ਬਣੇ ਏਕਮਜੋਤ ਸਿੰਘ, ਦੂਸਰਾ ਇਨਾਮ ਭਾਰਤ ਮਾਤਾ ਬਣੀ ਅਰਲੀਨ ਕੌਰ, ਤੀਸਰਾ ਇਨਾਮ ਰਾਣੀ ਲਕਸ਼ਮੀ ਬਾਈ ਬਣ ਤੇ ਭੁਮਿਜਾ ਅਤੇ ਕੰਪਲੀਮੈਟਰੀ ਇਨਾਮ ਆਨਿਆ ਨੂੰ ਡਾਕਟਰ ਬਣਨ 'ਤੇ ਦਿੱਤਾ ਗਿਆ | ਡਾਇਰੈਕਟਰ ਕੈਂਡੀ ਸੁਖਰਾਜ ਸਿੰਘ ਨੇ ਕਿਹਾ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ, ਮਨੋਬਲ, ਛਿੱਪੀ ਹੋਈ ਪ੍ਰਤਿਭਾ ਨਿਖਰਦੀ ਹੈ | ਜਿਸ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਤੇ ਨਾਲ ਹੀ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ | ਇਸ ਮੌਕੇ ਮੈਡਮ ਪ੍ਰਕਾਸ਼ ਕੌਰ, ਮੈਡਮ ਤੇਜਿੰਦਰ ਕੌਰ, ਅਤੁਲ ਸ਼ਰਮਾ, ਰਾਜ ਕੁਮਾਰੀ, ਮੀਨਾ, ਪਲਵੀ ਅਤੇ ਗੀਤਾ ਦੇਵੀ ਸਟਾਫ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਿਆਲਾ ਵਿਖੇ ਬੱਚਿਆਂ ਦੇ ਧਾਰਮਿਕ ਪ੍ਰੀਖਿਆ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਕਮਿਉੂਨਿਟੀ ਸੈਂਟਰ ਦੀ ਇਮਾਰਤ 'ਤੇ ਲੈਂਟਰ ਪਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।