ਬੰਗਾ, 5 ਨਵੰਬਰ (ਧਰਮਵੀਰ ਪਾਲ)-ਡੇਰਾ ਬਾਬਾ ਭਗਵਾਨ ਦਾਸ ਬਾਬਾ ਹਰਸੂ ਦੇ ਅਸਥਾਨ ਗੋਬਿੰਦਪੁਰ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਅਤੇ ਮਹੀਨਾਵਰ ਸਤਸੰਗ ਸਮਾਗਮ ਕਰਵਾਇਆ ਗਿਆ | ਵਿਸ਼ਵ ਮਾਨਵ ਰੂਹਾਨੀ ਕੇਂਦਰ ਸ਼ਾਖਾ ਬੰਗਾ ਵੱਲੋਂ ਕਰਵਾਏ ਸਤਸੰਗ ਸਮਾਗਮ 'ਚ ਇਲਾਕੇ ਦੀਆਂ ਸੰਗਤਾਂ ਨੇ ਸਤਸੰਗ ਦਾ ਆਨੰਦ ਮਾਣਿਆ | ਇਸ ਮੌਕੇ 'ਤੇ ਮਹਾਂਪੁਰਸ਼ਾਂ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਗੁਰੂ ਦੇ ਸੰਗ ਲੱਗ ਕੇ ਚੰਗੇ ਕਾਰਜ ਕਰਨੇ ਚਾਹੀਦੇ ਹਨ ਤੇ ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗ 'ਤੇ ਚਲਾਣਾ ਚਾਹੀਦਾ ਹੈ | ਇਸ ਮੌਕੇ 'ਤੇ ਅਮਰਜੀਤ ਕਲੇਰ ਸਾਬਕਾ ਸਰਪੰਚ ਨੇ ਦੱਸਿਆ ਕਿ ਡੇਰੇ ਵਿੱਚ ਫਰੀ ਮੈਡੀਕਲ ਚੈੱਕਅਪ ਕੈਂਪ ਸਿਵਲ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਵਿੱਚ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ 'ਤੇ ਮੁੱਖ ਪ੍ਰਬੰਧਕ ਅਮਰਜੀਤ ਕਲੇਰ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਕੈਂਪ ਪਿੰਡਾਂ ਵਿੱਚ ਲਗਉਣੇ ਚਾਹੀਦੇ ਹਨ ਕਿਉਂਕਿ ਕੁਝ ਲੋਕ ਆਪਣੇ ਸਿਹਤ ਦੀ ਜਾਂਚ ਨਹੀਂ ਕਰਵਾ ਸਕਦੇ ਅਤੇ ਉਹ ਕੈਂਪ ਵਿਚ ਆਪਣੀ ਸਿਹਤ ਲਈ ਜਾਂਚ ਕਰਵਾ ਕੇ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਨ |