15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹਾਕੀ ਅਕੈਡਮੀ ਲਸਾੜਾ ਨੂੰ ਮਿਲੀਆਂ ਮਲੇਸ਼ੀਆਈ ਕੋਚ ਦੀਆਂ ਸੇਵਾਵਾਂ <br/>

ਹਾਕੀ ਅਕੈਡਮੀ ਲਸਾੜਾ ਦੇ ਖਿਡਾਰੀਆਂ ਨਾਲ ਕੋਚ ਸੇਲਵਾਰਾਜੂ ਸੰਦਰਾਕਾਸੀ | <br/> 03-11-2025
ਉੜਾਪੜ/ਲਸਾੜਾ, 2 ਨਵੰਬਰ (ਲਖਵੀਰ ਸਿੰਘ ਖੁਰਦ) -ਰਾਉਂਡ ਗਲਾਸ ਹਾਕੀ ਅਕੈਡਮੀ ਲਸਾੜਾ ਦੇ ਖਿਡਾਰੀਆਂ ਨੂੰ ਹਾਕੀ ਦੇ ਨਵੇਂ ਗੁਰ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਨਵੀਆਂ ਤਕਨੀਕਾਂ ਸਿਖਾਉਣ ਲਈ ਮਲੇਸ਼ੀਆ ਤੋਂ ਕੋਚਿੰਗ ਦਾ ਲੰਮਾ ਤਜ਼ਰਬਾ ਰੱਖਣ ਵਾਲੇ ਹਾਕੀ ਕੋਚ ਸੇਲਵਾਰਾਜੂ ਸੰਦਰਾਕਾਸੀ ਪਿਛਲੇ ਕਾਫੀ ਦਿਨਾਂ ਤੋਂ ਲਸਾੜਾ ਦੇ ਖੇਡ ਮੈਦਾਨ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ | ਉਹਨਾਂ ਨਾਲ ਲਸਾੜਾ ਹਾਕੀ ਅਕੈਡਮੀ 'ਚ ਕੀਤੀ ਖਾਸ ਗੱਲਬਾਤ 'ਚ ਉਹਨਾਂ ਦੱਸਿਆ ਕਿ ਉਹ ਯੂਰਪ ਅਤੇ ਏਸ਼ੀਆ ਦੇ ਕਈ ਦੇਸ਼ਾਂ ਦੀਆਂ ਰਾਸ਼ਟਰੀ ਟੀਮਾਂ ਨੂੰ ਮੁੱਖ ਕੋਚ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ | ਉਹ ਹੁਣ ਤੱਕ ਮਹਿਲਾ ਹਾਕੀ ਟੀਮ ਥਾਈਲੈਂਡ, ਹਾਂਗਕਾਂਗ ਹਾਕੀ ਲੀਗ, ਮਹਿਲਾ ਹਾਕੀ ਟੀਮ ਫਰਾਂਸ, ਵਿਕਟੋਰੀਆ ਹਾਕੀ (12 ਸਾਲ ਤੋਂ ਘੱਟ), ਦੇ ਮੁੱਖ ਕੋਚ ਰਹਿ ਚੁੱਕੇ ਹਨ | ਉਹਨਾਂ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੋਚਿੰਗ ਦੇ ਤਜ਼ਰਬੇ ਨਾਲ ਮੈਂ ਇਥੇ ਖਿਡਾਰੀਆਂ ਦੇ ਹੁਨਰ, ਰਣਨੀਤਕ ਗੇਮ ਪਲੇ ਅਤੇ ਟੀਮ ਵਰਕ ਆਦਿ ਜਿਹੇ ਨੁਕਤਿਆਂ 'ਤੇ ਜੋਰ ਦੇ ਰਿਹਾ ਹਾਂ | ਉਹਨਾਂ ਕਿਹਾ ਕਿ ਏਸ਼ੀਆ ਹਾਕੀ ਨੂੰ ਅਗਰ ਯੂਰਪ ਹਾਕੀ ਤੋਂ ਸਰਵਸ੍ਰੇਸ਼ਟ ਬਨਾਉਣਾ ਹੈ ਤਾਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਪੋਰਟਸ ਕਲੱਬਾਂ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਤਜ਼ਰਬਾ ਰੱਖਣ ਵਾਲੇ ਚੰਗੇ ਕੋਚਾਂ ਦੀਆਂ ਸੇਵਾਵਾਂ ਦੇਣ ਦੀ ਲੋੜ ਹੈ | ਇਸ ਮੌਕੇ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਨੇ ਦੱਸਿਆ ਕਿ ਨਵੀਂ ਪਨੀਰੀ ਨੂੰ ਹਾਕੀ ਨਾਲ ਜੋੜਣ ਲਈ ਐਨ. ਆਰ. ਆਈ ਭਰਾਵਾਂ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਕੈਡਮੀ ਦੇ ਖਿਡਾਰੀਆਂ ਨੂੰ ਹਾਕੀ 'ਚ ਨਿਪੁੰਨ ਕਰਨ ਲਈ ਅਸਟ੍ਰੇਲੀਆ ਤੋਂ ਕੋਚ ਸੱਦੇ ਗਏ ਸਨ ਅਤੇ ਇਹ ਸਾਰੇ ਵੱਡੇ ਯਤਨ ਅਸਟ੍ਰੇਲੀਆ ਰਹਿੰਦੇ ਹਾਕੀ ਪ੍ਰੇਮੀ ਸਨਦੀਪ ਸਿੰਘ ਸਨੀ ਪੁੱਤਰ ਪਰਮਜੀਤ ਸਿੰਘ ਵਲੋਂ ਕੀਤੇ ਜਾ ਰਹੇ ਹਨ | ਉਨਾਂ ਹਾਕੀ ਅਕੈਡਮੀ ਵਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਗੁਰਮੁੱਖ ਸਿੰਘ, ਹਰਪ੍ਰੀਤ ਸਿੰਘ ਬਾਬਾ, ਅਮਰੀਕ ਸਿੰਘ ਦੁਬਈ, ਹਿਮੰਤ ਸਿੰਘ ਦੁਬਈ, ਲੁਭਾਇਆ ਰਾਮ ਦਿੱਲੀ ਪੁਲਿਸ, ਰਜੀਵ ਕੁਮਾਰ ਆਦਿ ਵੀ ਹਾਜਰ ਸਨ |

ਪਿਛਲੀ ਖ਼ਬਰ ਇੰਡਿਅਨ ਆਇਲ ਊਨਾ ਵਲੋਂ ਐਮ. ਬੀ. ਜੀ. ਸਰਕਾਰੀ ਕਾਲਜ ਪੋਜੇਵਾਲ 'ਚ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਹਿਰਾਮ ਵਿਖੇ ਸਜਾਇਆ ਨਗਰ ਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।