09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਝਿੰਗੜਾਂ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 20-10-2025
ਔੜ/ਝਿੰਗੜਾਂ, 19 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ 25ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਮਸਤ ਬਾਪੂ ਸੇਵਾ ਦਾਸ ਦੇ ਸੇਵਾਦਾਰਾਂ ਵਲੋਂ ਨਗਰ ਨਿਵਾਸੀਆਂ ਤੇ ਡਾ. ਸੇਠ ਆਈ ਹਸਪਤਾਲ ਮਕੰਦਪੁਰ ਰੋਡ ਬੰਗਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਪਿੰਡ ਝਿੰਗੜਾਂ ਵਿਖੇ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਕੀਤਾ | ਉਨ੍ਹਾਂ ਆਖਿਆ ਕਿ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੇ ਸੇਵਾਦਾਰਾਂ ਵਲੋਂ ਮਨੁੱਖਤਾ ਦੀ ਭਲਾਈ ਵਾਸਤੇ ਲਗਾਏ ਮੁਫ਼ਤ ਅੱਖਾਂ ਦੇ ਜਾਂਚ ਤੇ ਆਪ੍ਰੇਸ਼ਨ ਕੈਂਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੱਜਣਾਂ ਤੇ ਬਾਪੂ ਸੇਵਾ ਦਾਸ ਦੇ ਸੇਵਾਦਾਰਾਂ ਵਲੋਂ ਆਪਣੀ ਕਿਰਤ ਕਮਾਈ ਦਾ ਦਸਵੰਧ ਕੱਢ ਕੇ ਲੋੜਵੰਦਾਂ ਦੇ ਭਲੇ ਵਿਚ ਲਗਾ ਕੇ ਆਪਣੀ ਕਮਾਈ ਨੂੰ ਸਫਲ ਬਣਾਉਂਦੇ ਹਨ ਤੇ ਉਹ ਸੇਵਾਦਾਰ ਵੀ ਭਾਗਾਂ ਵਾਲੇ ਹੁੰਦੇ ਹਨ ਜੋ ਆਪਣੇ ਸੰਤ ਮਹਾਂਪੁਰਸ਼ਾਂ ਦੀ ਨਿੱਘੀ ਯਾਦ ਵਿਚ ਇਹ ਸਮਾਜ ਭਲਾਈ ਦੇ ਕੰਮ ਕਰਦੇ ਹਨ | ਇਸ ਮੌਕੇ ਅੱਖਾਂ ਦੇ ਮਾਹਰ ਡਾਕਟਰ ਦੇਵ ਅਸ਼ੀਸ਼ ਸੇਠ ਬੰਗਾ ਵਾਲਿਆਂ ਵਲੋਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਸ 'ਚ 20 ਦੇ ਕਰੀਬ ਮਰੀਜ ਆਪ੍ਰੇਸ਼ਨ ਯੋਗ ਪਾਏ ਗਏ | ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ | ਪ੍ਰਬੰਧਕ ਸੁੱਚਾ ਸਿੰਘ ਝਿੰਗੜ ਐਲ. ਆਈ. ਸੀ., ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਨਿਰਮਲ ਸਿੰਘ ਢੰਡਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ, ਸ਼ਮਸ਼ੇਰ ਸਿੰਘ ਜੈਕਸਨ, ਅੰਮਿ੍ਤਪਾਲ ਸਿੰਘ ਆਦਿ ਵਲੋਂ ਮੁੱਖ ਮਹਿਮਾਨ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਅੱਖਾਂ ਦੇ ਮਾਹਰ ਡਾਕਟਰ ਦੇਵ ਅਸ਼ੀਸ਼ ਸੇਠ ਬੰਗਾ ਤੇ ਸਹਿਯੋਗੀ ਸੱਜਣਾਂ ਵਲੋਂ ਸਹਿਯੋਗ ਦੇਣ 'ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਇਸ ਕੈਂਪ 'ਚ 150 ਦੇ ਕਰੀਬ ਕਰੀਬ ਲੋਕਾਂ ਨੇ ਫਾਇਦਾ ਲਿਆ, ਜਿਨ੍ਹਾਂ 'ਚੋਂ 20 ਦੇ ਕਰੀਬ ਮਰੀਜ਼ ਅਪ੍ਰੇਸ਼ਨ ਯੋਗ ਪਾਏ ਗਏ, ਜਿਨ੍ਹਾਂ ਦੇ 26 ਅਕਤੂਬਰ ਨੂੰ ਸੇਠ ਆਈ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਿਖੇ ਆਪ੍ਰੇਸ਼ਨ ਕੀਤੇ ਜਾਣਗੇ | ਇਸ ਮੌਕੇ ਮਨਪ੍ਰੀਤ ਕੌਰ ਪੰਚ, ਮਹਿੰਦਰ ਪਾਲ ਢੰਡਾ, ਅੰਮਿ੍ਤਪਾਲ ਸਿੰਘ, ਚਰਨਜੀਤ ਸਿੰਘ, ਸਰਬਣ ਸਿੰਘ ਬਿੱਟੂ, ਅਸ਼ੋਕ ਕੁਮਾਰ, ਮੰਗਤ ਰਾਏ, ਪ੍ਰਵੀਨ ਕੁਮਾਰੀ, ਪ੍ਰਭ ਰੱਲ੍ਹ, ਰੁਪਿੰਦਰ ਕੌਰ, ਹਰਵਿੰਦਰ ਕੌਰ, ਪਿ੍ਅੰਕਾ, ਜੀਤ ਰਾਮ, ਵਿਨੋਦ ਕੁਮਾਰ, ਜੀਤ ਰਾਮ, ਮਹਿੰਦਰ ਸਿੰਘ, ਦਿਆਲ ਢੰਡਾ, ਮੱਖਣ ਸਿੰਘ ਕਲਸੀ, ਅਵਤਾਰ ਸਿੰਘ, ਸ਼ਿੰਗਾਰਾ ਸਿੰਘ ਢੰਡਾ, ਗਿਆਨ ਸਿੰਘ, ਲਛਮਣ ਦਾਸ, ਜਗਤਾਰ ਸਿੰਘ, ਮਲਕੀਤ ਸਿੰਘ ਢੰਡਾ, ਸੁਰਜੀਤ ਸਿੰਘ, ਕੁਲਵੰਤ ਸਿੰਘ, ਮਹਿੰਦਰ ਰਾਮ, ਅਮਰੀਕ ਸਿੰਘ ਢੰਡਾ, ਭੋਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੌਧਰੀ ਅਜੇ ਮੰਗੂਪੁਰ ਵਲੋਂ ਸੂਰੀ ਪਰਿਵਾਰ ਨਾਲ ਦੁੱਖ ਪ੍ਰਗਟ ਅਗਲੀ ਖ਼ਬਰ ਦੀਵਾਲੀ ਮੌਕੇ ਵਿਦਿਆਰਥੀਆਂ ਲਈ ਆਰਥਿਕ ਸਹਿਯੋਗ ਦਾ ਤੋਹਫ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।