08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੜਿ੍ਹਆ-ਲਿਖਿਆ ਸਮਾਜ ਹੀ ਪਾ ਸਕਦਾ ਹੈ ਦੇਸ਼ ਦੀ ਤਰੱਕੀ ਵਿਚ ਯੋਗਦਾਨ-ਡਾ. ਸੁੱਖੀ

ਅਜੀਤ ਡੈਸਕ 20-10-2025

ਬਹਿਰਾਮ, 19 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਪੜ੍ਹਾਈ ਕਰਨ ਨਾਲ ਹਰੇਕ ਇਨਸਾਨ 'ਚ ਜਾਗਿ੍ਤੀ ਪੈਦਾ ਹੁੰਦੀ ਹੈ, ਰੋਟੀ ਜਾਂ ਵਧੀਆ ਕੱਪੜਾ ਨਾ ਵੀ ਮਿਲੇ ਪਰ ਆਪਣੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝੇ ਨਾ ਰਹਿਣ ਦਿਓ | ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਚਿੰਤਤ ਹੈ | ਇਹ ਸ਼ਬਦ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸਰਕਾਰੀ ਸੁਪਰ ਸਮਾਰਟ ਪ੍ਰਾਇਮਰੀ ਸਕੂਲ ਦੇ ਅਧਿਆਪਕ ਮਾਸਟਰ ਵਿਜੇ ਕੁਮਾਰ ਨੂੰ ਸਟੇਟ ਐਵਾਰਡ-2025 ਮਿਲਣ 'ਤੇ ਸਕੂਲ ਵਿਚ ਕਰਵਾਏ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਮੌਕੇ ਆਖੇ | ਉਨ੍ਹਾਂ ਕਿਹਾ ਕਿ ਪੜਿ੍ਹਆ ਲਿਖਿਆ ਸਮਾਜ ਹੀ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕਦਾ ਹੈ, ਇਸ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ | ਉਪਰੰਤ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਮਿਹਨਤੀ ਤੇ ਐਵਾਰਡ ਦੇ ਸਹੀ ਹੱਕਦਾਰ ਉਕਤ ਸਕੂਲ ਦੇ ਅਧਿਆਪਕ ਵਿਜੇ ਕੁਮਾਰ ਨੂੰ ਰਾਜ ਅਧਿਆਪਕ ਪੁਰਸਕਾਰ-2025 ਨਾਲ ਸਨਮਾਨਿਤ ਕੀਤਾ | ਸਮੂਹ ਸਟਾਫ਼, ਪੰਚਾਇਤ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵੀ ਮਾਸਟਰ ਵਿਜੇ ਕੁਮਾਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਪਵਨਜੀਤ ਸਿੰਘ ਸਿੱਧੂ ਹਲਕਾ ਇੰਚਾਰਜ, ਮਾਸਟਰ ਵਿਜੇ ਕੁਮਾਰ ਸਟੇਟ ਐਵਾਰਡੀ, ਸਰਪੰਚ ਮੋਹਣ ਲਾਲ, ਰਿਟਾ. ਇੰਜੀ. ਚਰਨਜੀਤ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਰੰਧਾਵਾ ਪ੍ਰਧਾਨ ਵੈੱਲਫੇਅਰ ਕਮੇਟੀ ਬਹਿਰਾਮ, ਮਹਿੰਦਰ ਪਾਲ ਐਜੂਕੇਸ਼ਨ ਕੋਆਰਡੀਨੇਟਰ, ਕੁਲਦੀਪ ਕੁਮਾਰ ਪੰਚ, ਬਲਵੀਰ ਰਾਮ ਪੰਚ, ਮੈਡਮ ਮੀਨਾ ਰਾਣੀ, ਵਿਜੇ ਰਾਣੀ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ, ਜਸਵਿੰਦਰ ਸਿੰਘ ਨੰਬਰਦਾਰ, ਬਲਵੀਰ ਰਾਮ ਪੰਚ, ਮੈਡਮ ਵੰਦਨਾ, ਸੁਖਵਿੰਦਰ ਕੌਰ, ਜਗਦੀਸ਼ ਕੌਰ, ਕਮਲਾ ਦੇਵੀ, ਵਿਜੇ ਰਾਣੀ, ਹਰਜਿੰਦਰ ਸਿੰਘ, ਮਾਸਟਰ ਅਜੇ ਕੁਮਾਰ, ਸਾਹਬ ਸਾਬਰੀ, ਸੰਦੀਪ ਥਾਪਰ, ਦਵਿੰਦਰ ਬੰਗਾ, ਜਸਪਾਲ ਸਿੰਘ ਗਿੱਲ ਕੈਨੇਡਾ, ਓਾਕਾਰ ਸਿੰਘ, ਨਿਸ਼ਾ ਰਾਣੀ, ਜਗਦੀਸ਼ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਟੋਆ ਗੋਤ ਜਠੇਰੇ ਮੇਲਾ ਮੁਲਤਵੀ ਅਗਲੀ ਖ਼ਬਰ ਹੈਰੋਇਨ ਸਪਲਾਈ ਕਰਦੇ ਮੁਕੰਦਪੁਰ ਪੁਲਿਸ ਵਲੋਂ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।