08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਹੈਰੋਇਨ ਸਪਲਾਈ ਕਰਦੇ ਮੁਕੰਦਪੁਰ ਪੁਲਿਸ ਵਲੋਂ ਦੋ ਕਾਬੂ

ਅਜੀਤ ਡੈਸਕ 20-10-2025

ਮੁਕੰਦਪੁਰ, 19 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਪੁਲਿਸ ਥਾਣਾ ਮੁਕੰਦਪੁਰ ਵਲੋਂ ਪ੍ਰਸ਼ਾਸਨਿਕ ਹਦਾਇਤਾਂ 'ਤੇ ਅਮਲ ਕਰਦਿਆਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਜਾਰੀ ਰੱਖਦਿਆਂ ਵੱਖ-ਵੱਖ ਥਾਵਾਂ ਤੋਂ ਦੋ ਕਥਿਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ | ਥਾਣਾ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਕੇਵਲ ਕਿ੍ਸ਼ਨ ਤੇ ਏ. ਐਸ. ਆਈ. ਸੰਦੀਪ ਸਿੰਘ ਵਲੋਂ ਦੌਰਾਨੇ ਗਸ਼ਤ ਕੁਲਵਿੰਦਰ ਉਰਫ਼ ਬਿੱਲਾ ਪੁੱਤਰ ਤਰਲੋਕ ਚੰਦ ਵਾਸੀ ਪਿੰਡ ਖ਼ਾਨਪੁਰ ਥਾਣਾ ਮੁਕੰਦਪੁਰ ਨੂੰ 4.70 ਗ੍ਰਾਮ ਤੇ ਸੁਖਵਿੰਦਰ ਉਰਫ਼ ਬੰਟੀ ਪੁੱਤਰ ਲੈਬਰ ਰਾਮ ਵਾਸੀ ਖ਼ਾਨਪੁਰ ਥਾਣਾ ਮੁਕੰਦਪੁਰ ਪਾਸੋਂ 4.58 ਗ੍ਰਾਮ ਹੈਰੋਨ ਬਰਾਮਦ ਹੋਣ 'ਤੇ ਮੁਕੱਦਮਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਇਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਇਹ ਨਸ਼ਾ ਕਿੱਥੋਂ ਲਿਆਉਂਦੇ ਹਨ ਤੇ ਕਿਥੇ-ਕਿਥੇ ਸਪਲਾਈ ਕਰਦੇ ਹਨ ਬਾਰੇ ਤਫ਼ਤੀਸ਼ ਕੀਤੀ ਜਾ ਸਕੇ |

ਪਿਛਲੀ ਖ਼ਬਰ ਪੜਿ੍ਹਆ-ਲਿਖਿਆ ਸਮਾਜ ਹੀ ਪਾ ਸਕਦਾ ਹੈ ਦੇਸ਼ ਦੀ ਤਰੱਕੀ ਵਿਚ ਯੋਗਦਾਨ-ਡਾ. ਸੁੱਖੀ ਅਗਲੀ ਖ਼ਬਰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣੀ ਸਮੇਂ ਦੀ ਮੰਗ-ਰਮਨ ਨੰਦ ਲਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।