28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਮਾਜਿਕ ਬੁਰਾਈਆਂ ਦਾ ਖ਼ਾਤਮਾ ਜ਼ਰੂਰੀ - ਪ੍ਰੇਮ ਸਿੰਘ, ਕਮਲੇਸ਼ <br/>

ਅਜੀਤ ਡੈਸਕ 19-10-2025
ਕਟਾਰੀਆਂ, 18 ਅਕਤੂਬਰ (ਪ੍ਰੇਮੀ ਸੰਧਵਾਂ)-ਸਮਾਜ ਸੇਵੀ ਤੇ ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮੀ ਸਿੰਘ ਕਲਸੀ ਤੇ ਸਮਾਜ ਸੇਵਿਕਾ ਮੈਡਮ ਕਮਲੇਸ਼ ਕੌਰ ਕਲਸੀ ਨੇ ਜਨਮ ਲੈਣ ਤੋਂ ਪਹਿਲਾਂ ਹੀ ਧੀਆਂ ਦੇ ਕੁੱਖ ਵਿਚ ਹੁੰਦੇ ਕਤਲਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਸ ਔਰਤ ਦੀ ਕੁੱਖੋਂ ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਮਹਾਨ ਯੋਧਿਆਂ ਨੇ ਜਨਮ ਲਿਆ ਅੱਜ ਉਸ ਔਰਤ 'ਤੇ ਹੁੰਦੇ ਅੱਤਿਆਚਾਰ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਔਰਤ ਤੋਂ ਬਿਨਾਂ ਸਮਾਜ ਨੂੰ ਅੱਗੇ ਨਹੀਂ ਤੋਰਿਆ ਜਾ ਸਕਦਾ | ਉਨ੍ਹਾਂ ਕਿਹਾ ਕਿ ਧੀ ਤੇ ਪੁੱਤ ਵਿਚ ਫ਼ਰਕ ਸਮਝਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਵੀ ਕਿਸੇ ਮਾਂ ਦੀ ਕੁੱਖੋਂ ਜਨਮ ਲਿਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਬੇਦਰਦੇ ਲੋਕ ਪੁੱਤ ਦੀ ਲਾਲਸਾ 'ਚ ਧੀਆਂ ਦੇ ਕੁੱਖ ਵਿਚ ਜੰਮਣ ਤੋਂ ਪਹਿਲਾਂ ਹੀ ਕਤਲ ਕਰਵਾ ਦਿੰਦੇ ਹਨ ਉਨ੍ਹਾਂ ਕਾਫ਼ਰ ਲੋਕਾਂ ਨੂੰ ਰੱਬ ਇਕ ਨਾ ਇਕ ਦਿਨ ਸਜ਼ਾ ਜ਼ਰੂਰ ਦੇਵੇਗਾ, ਕਿਉਂਕਿ ਪਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ | ਪ੍ਰੇਮ ਸਿੰਘ ਕਲਸੀ ਤੇ ਮੈਡਮ ਕਮਲੇਸ਼ ਕੌਰ ਕਲਸੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਲਾਡਲੀਆਂ ਧੀਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਕਰਨ, ਤਾਂ ਜੋ ਧੀ ਤੇ ਪੁੱਤ ਦੇ ਅੰਤਰ ਨੂੰ ਖ਼ਤਮ ਕੀਤਾ ਜਾ ਸਕੇ |

ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ 14 ਸਾਲ ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਲੁਧਿਆਣਾ ਨੇ ਜਿੱਤਿਆ ਅਗਲੀ ਖ਼ਬਰ ਜ਼ਿੰਦਗੀ ਵਿਚ ਤਰੱਕੀ ਦੀਆਂ ਮੰਜ਼ਿਲਾਂ ਛੂਹਣ ਲਈ ਸਿੱਖਿਆ ਜ਼ਰੂਰੀ - ਪਿ੍ੰ. ਬਲਬੀਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।