28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜ਼ਿੰਦਗੀ ਵਿਚ ਤਰੱਕੀ ਦੀਆਂ ਮੰਜ਼ਿਲਾਂ ਛੂਹਣ ਲਈ ਸਿੱਖਿਆ ਜ਼ਰੂਰੀ - ਪਿ੍ੰ. ਬਲਬੀਰ ਸਿੰਘ <br/>

ਅਜੀਤ ਡੈਸਕ 19-10-2025
ਕਟਾਰੀਆਂ, 18 ਅਕਤੂਬਰ (ਪ੍ਰੇਮੀ ਸੰਧਵਾਂ)-ਗੁਰੂ ਰਾਮਦਾਸ ਪਬਲਿਕ ਸਕੂਲ ਚੇਤਾ ਦੇ ਪਿ੍ੰਸੀਪਲ ਤੇ ਉੱਘੇ ਸਿੱਖਿਆ ਸ਼ਾਸਤਰੀ ਬਲਬੀਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਤਰੱਕੀ ਦੀਆਂ ਮੰਜ਼ਿਲਾਂ ਛੂਹਣ ਲਈ ਸਿੱਖਿਆ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਅਨਪੜ੍ਹ ਬੰਦੇ ਦੀ ਜ਼ਿੰਦਗੀ ਮਿੱਟੀ ਦੇ ਸਮਾਨ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਅਨਪੜ੍ਹ ਨੌਜਵਾਨ ਜਾਂ ਕੋਈ ਵਿਅਕਤੀ ਕਹੇ ਕਿ ਅਸੀਂ ਪੈਸੇ ਦੇ ਜ਼ੋਰ ਨਾਲ ਵਿਦੇਸ਼ਾਂ ਨੂੰ ਚਲੇ ਜਾਵਾਂਗੇ, ਪਰ ਇਹ ਉਨ੍ਹਾਂ ਦੀ ਗ਼ਲਤ ਸੋਚਣੀ ਹੈ, ਕਿਉਂਕਿ ਵਿਦੇਸ਼ਾਂ ਦੇ ਲੋਕ ਇੰਗਲਿਸ਼ ਵਿਚ ਹੀ ਗੱਲ ਕਰਦੇ ਹਨ | ਇਸ ਲਈ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਗ੍ਰਹਿਣ ਕਰਵਾਉਣ, ਤਾਂ ਜੋ ਉਨ੍ਹਾਂ ਦਾ ਭਵਿੱਖ ਉੱਜਵਲ ਬਣ ਸਕੇ | ਪਿ੍ੰਸੀਪਲ ਬਲਬੀਰ ਸਿੰਘ ਚੇਤਾ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਤੋਂ ਦੂਰ ਰਹਿਣ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਰੁਚੀ ਰੱਖਣ, ਤਾਂ ਜੋ ਸਰੀਰਕ ਤੰਦਰੁਸਤੀ ਬਣੀ ਰਹੇ |

ਪਿਛਲੀ ਖ਼ਬਰ ਸਮਾਜਿਕ ਬੁਰਾਈਆਂ ਦਾ ਖ਼ਾਤਮਾ ਜ਼ਰੂਰੀ - ਪ੍ਰੇਮ ਸਿੰਘ, ਕਮਲੇਸ਼ <br/> ਅਗਲੀ ਖ਼ਬਰ ਅਮਰਦੀਪ ਕਾਲਜ 'ਚ ਗਰੀਨ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।