27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ 14 ਸਾਲ ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਲੁਧਿਆਣਾ ਨੇ ਜਿੱਤਿਆ

ਅਜੀਤ ਡੈਸਕ 19-10-2025
ਨਵਾਂਸਹਿਰ/ਪੋਜੇਵਾਲ ਸਰਾਂ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਲੜਕੇ 14 ਸਾਲ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ 'ਚ ਇਨਡੋਰ ਨਵਾਂਸ਼ਹਿਰ ਵਿਖੇ ਸਮਾਪਤ ਹੋਇਆ | ਜਿਸ 'ਚ ਲੁਧਿਆਣਾ ਚੈਂਪੀਅਨ ਬਣਿਆ | ਰਾਜ ਪੱਧਰੀ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਨੇ ਕੀਤੀ | ਇਸ ਮੌਕੇ ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਖੇਡਾਂ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਤੇ ਖੇਡਾਂ ਸਾਡੇ 'ਚ ਅਨੁਸ਼ਾਸਨ ਪੈਦਾ ਕਰਦੀਆਂ ਹਨ | ਫਾਈਨਲ ਮੈਚ 'ਚ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਗੁਰਦਾਸਪੁਰ ਨੂੰ ਹਰਾ ਕੇ ਚੈਂਪੀਅਨ ਬਣਿਆ, ਪਹਿਲੇ ਸੈਮੀਫਾਈਨਲ ਵਿਚ ਲੁਧਿਆਣਾ ਨੇ ਜਲੰਧਰ, ਦੂਜੇ ਸੈਮੀਫਾਈਨਲ ਵਿਚ ਗੁਰਦਾਸਪੁਰ ਨੇ ਬਰਨਾਲਾ ਨੂੰ ਹਰਾਇਆ | ਇਸ ਮੌਕੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ, ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਜਨਰਲ ਸਕੱਤਰ ਡੀ. ਟੀ. ਸੀ., ਪਿ੍ੰਸੀਪਲ ਰਜਨੀਸ਼ ਕੁਮਾਰ, ਹੈੱਡ ਮਾਸਟਰ ਦਲਜੀਤ ਸਿੰਘ ਬੋਲਾ, ਪਿ੍ੰਸੀਪਲ ਰਜਿੰਦਰ ਸਿੰਘ ਗਿੱਲ, ਹੈੱਡ ਮਾਸਟਰ ਅਮਨਪ੍ਰੀਤ ਸਿੰਘ ਜੌਹਰ, ਹੈੱਡ ਮਾਸਟਰ ਦਿਨੇਸ਼ ਗੌਤਮ, ਹੈੱਡ ਮਾਸਟਰ ਨਵੀਨ ਗੁਲਾਟੀ, ਹੈੱਡ ਮਾਸਟਰ ਬਲਜੀਤ ਕੁਮਾਰ, ਹੈੱਡ ਮਾਸਟਰ ਸੁਰੇਸ਼ ਕੁਮਾਰ ਸ਼ਾਸਤਰੀ, ਗੁਰਪ੍ਰੀਤ ਸਿੰਘ ਸੈਂਪਲਾ, ਰਾਕੇਸ਼ ਗੰਗੜ, ਨਵਦੀਪ ਸਿੰਘ, ਅਮਨਦੀਪ ਬੇਗਮਪੁਰੀ, ਰਮੇਸ਼ ਕੁਮਾਰ ਮੈਚ ਇੰਚਾਰਜ, ਲੈਕਚਰਾਰ ਸਰਬਜੀਤ ਕੌਰ, ਕਿਰਨ ਕੁਮਾਰੀ, ਸੁਨੀਤਾ ਰਾਣੀ, ਨਰਿੰਦਰ ਕੌਰ, ਡਾ. ਸੰਦੀਪ ਕੁਮਾਰੀ, ਨੀਲਮ ਰਾਣੀ, ਪੂਨਮ ਰਾਣੀ, ਜਸਵੀਰ ਕੌਰ, ਰੇਸ਼ਮ ਕੌਰ, ਦਲਬੀਰ ਕੌਰ, ਜਗਸੀਰ ਸਿੰਘ, ਅਸ਼ੋਕ ਕੁਮਾਰ, ਕਮਲ ਦੇਵ, ਕੁਲਵੀਰ ਸਿੰਘ, ਪ੍ਰਦੀਪ ਕੁਮਾਰ ਪੱਲੀ ਝਿੱਕੀ, ਪ੍ਰਦੀਪ ਕੁਮਾਰ ਤੇਜੀ, ਜੋਗੇਸ਼ ਕੁਮਾਰ, ਸੰਜੀਵ ਕੁਮਾਰ, ਅਵਤਾਰ ਸਿੰਘ, ਰਾਕੇਸ਼ ਕੁਮਾਰ, ਸੁਮਿਤ ਕੁਮਾਰ, ਕੁਲਵਿੰਦਰ ਕੌਰ, ਮਨਜੀਤ ਕੌਰ, ਕੁਲਵਿੰਦਰ ਕੁਮਾਰ, ਅਮਨਦੀਪ ਕੌਰ ਖਟਕੜ ਕਲਾਂ, ਜਗਸ਼ੀਰ ਸਿੰਘ, ਨਰੇਸ਼ ਕੁਮਾਰ, ਸੰਦੀਪ ਬਾਲੀ, ਜਸਕਰਨ ਸਿੰਘ, ਡਾ. ਸੰਦੀਪ ਕੌਰ, ਕਰਮਜੀਤ ਕੌਰ, ਬਲਦੇਵ ਸਿੱਧੂ ਮੈਨੇਜਰ ਆਦਿ ਸਮੇਤ ਡੀ. ਪੀ. ਈ., ਪੀ. ਟੀ. ਆਈ. ਹਾਜ਼ਰ ਸਨ | ਇਸ ਮੌਕੇ ਸਟੇਟ ਵਲੋਂ ਪ੍ਰੀਤੀ ਸ਼ਰਮਾ ਜਲੰਧਰ, ਨੀਲਮ ਮੱਲੂਪੋਤਾ, ਸ਼ਕੁਰਾ ਬੇਗਮ ਮਲੇਰਕੋਟਲਾ, ਅਬਦੁਲ ਜਮੀਲ ਮਲੇਰਕੋਟਲਾ, ਸ਼ਾਜਿਸ ਕੁਮਾਰ ਕਪੂਰਥਲਾ, ਅਬਜ਼ਰਬਰ ਸੁਰੇਸ਼ ਕੁਮਾਰ ਪਟਿਆਲਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਆਓ ਸਾਰੇ ਰਲ ਕੇ ਗਰੀਨ ਦੀਵਾਲੀ ਮਨਾਈਏ ਤੇ ਵਾਤਾਵਰਨ ਨੂੰ ਸ਼ੁੱਧ ਰੱਖੀਏ-ਵਾਤਾਵਰਨ ਪ੍ਰੇਮੀ ਅਗਲੀ ਖ਼ਬਰ ਸਮਾਜਿਕ ਬੁਰਾਈਆਂ ਦਾ ਖ਼ਾਤਮਾ ਜ਼ਰੂਰੀ - ਪ੍ਰੇਮ ਸਿੰਘ, ਕਮਲੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।