28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਵਿਸ਼ਵਕਰਮਾ ਪਬਲਿਕ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਸਟਾਫ਼ ਦਾ ਕੀਤਾ ਸਨਮਾਨ

ਅਜੀਤ ਡੈਸਕ 19-10-2025
ਨਵਾਂਸ਼ਹਿਰ, 18 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ, ਨਵਾਂਸ਼ਹਿਰ ਵਿਖੇ ਪਿ੍ੰਸੀਪਲ ਰਜਨੀਸ਼ ਕੁਮਾਰੀ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਕੂਲ ਕਮੇਟੀ ਦੇ ਮੁਖੀ ਸਰਦਾਰ ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਕੁਮਾਰ, ਤਰਲੋਚਨ ਸਿੰਘ, ਡਾ. ਕੁਲਵਿੰਦਰ ਕੁੱਲਾ ਤੇ ਹੋਰ ਕਮੇਟੀ ਮੈਂਬਰਾਂ ਨੇ ਸਕੂਲ ਵਲੋਂ ਪੂਰੇ ਸਟਾਫ਼ ਨੂੰ ਦੀਵਾਲੀ ਦੇ ਤੋਹਫ਼ੇ ਭੇਟ ਕੀਤੇ | ਬੱਚਿਆਂ ਨੇ ਇਸ ਮੌਕੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰਾਰਥਨਾ ਸਭਾ ਦੌਰਾਨ ਦੀਵਾਲੀ ਦੇ ਤਿਉਹਾਰ 'ਤੇ ਕਵਿਤਾਵਾਂ ਦਾ ਪਾਠ ਕੀਤਾ | ਬੱਚਿਆਂ ਨੇ ਵੱਖ-ਵੱਖ ਹੱਥ ਨਾਲ ਬਣੇ ਚਾਰਟ ਬਣਾਏ | ਇਸ ਮੌਕੇ ਬੱਚਿਆਂ ਨੇ ਕਲਾਸਰੂਮਾਂ ਅਤੇ ਹਾਲ ਨੂੰ ਸੁੰਦਰ ਰੰਗੋਲੀ ਨਾਲ ਸਜਾਇਆ ਤੇ ਦੀਵੇ ਜਗਾਏ | ਸਕੂਲ ਕਲਰਕ, ਸ਼ਾਂਤਾ ਸ਼ਰਮਾ, ਰਮਨਦੀਪ, ਪੂਜਾ, ਮੀਨੂੰ, ਮੁਸਕਾਨ, ਰੇਣੂ, ਰਾਜਪ੍ਰੀਤ ਕੌਰ, ਹੀਨਾ ਰਾਣੀ, ਹਰਬੰਸ ਕੌਰ, ਮਾਇਆ, ਗੁਰਪ੍ਰੀਤ ਕੌਰ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਅਤੁਲ ਗੌਤਮ, ਦਿਲਪ੍ਰੀਤ, ਸ੍ਰੀਮਤੀ ਸੁਨੀਤਾ, ਕੁਲਦੀਪ ਕੌਰ ਤੇ ਹੋਰ ਸਟਾਫ਼ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਕਾਈਲਾਈਟ ਨੇ ਚੌਥੀ ਵਾਰ ਜਿੱਤਿਆ ਆਈ. ਡੀ. ਪੀ. ਆਈਲਟਸ ਐਵਾਰਡ ਅਗਲੀ ਖ਼ਬਰ ਨਿਊ ਆਦਰਸ਼ ਸਕੂਲ ਸੜੋਆ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।