25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੀ. ਐਚ. ਸੀ. ਸੜੋਆ ਵਿਖੇ ਡਾਕਟਰ ਦੀ ਘਾਟ ਹੋਣ ਕਰਕੇ ਇਲਾਕੇ ਦੇ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ

ਅਜੀਤ ਡੈਸਕ 26-09-2025
ਸੜੋਆ, 25 ਸਤੰਬਰ (ਹਰਮੇਲ ਸਹੂੰਗੜਾ)-ਸੀ. ਐਚ. ਸੀ. ਸੜੋਆ ਕਾਫੀ ਲੰਮੇ ਸਮੇਂ ਤੋਂ ਇਲਾਕੇ 'ਚ ਵਧੀਆ ਗਿਣਿਆ ਜਾਣ ਵਾਲਾ ਹਸਪਤਾਲ ਸੀ | ਜਿਵੇਂ-ਜਿਵੇਂ ਸਰਕਾਰਾਂ ਬਦਲਦੀਆਂ ਗਈਆਂ ਉਸ ਤੋਂ ਬਾਅਦ ਡਾਕਟਰਾਂ ਦੀਆਂ ਪੋਸਟਾਂ ਨੂੰ ਖਤਮ ਕੀਤਾ ਗਿਆ ਅਤੇ 'ਆਪ' ਸਰਕਾਰ ਪੰਜਾਬ ਅੰਦਰ ਸਿਹਤ ਸਹੂਲਤਾਂ ਦੇਣ ਲਈ ਵੱਡੀਆਂ-ਵੱਡੀਆਂ ਗੱਲਾਂ ਮਾਰ ਕੇ ਡੰਗ ਟਪਾ ਰਹੀ ਹੈ | ਕੁਝ ਲੋਕ ਤਾਂ ਆਪਸ ਵਿਚ ਘੁਸਰ ਮੁਸਰ ਕਰਦੇ ਸੁਣੇ ਗਏ ਕਿ ਸਰਕਾਰ ਨੇ ਆਮ ਜਨਤਾ ਨਾਲ ਬਹੁਤ ਵੱਡੇ ਵਾਅਦੇ ਕੀਤੇ ਸਨ ਕਿ ਆਮ ਜਨਤਾ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਨ੍ਹਾਂ 'ਚੋਂ ਦੋ ਤਿੰਨ ਮਰੀਜ਼ਾਂ ਨੇ ਆਪਣਾ ਨਾਂਅ ਗੁਪਤ ਰੱਖਦਿਆਂ ਦੱਸਿਆ ਕਿ ਅਸੀਂ ਦੰਦਾਂ ਦੇ ਡਾਕਟਰ ਨੂੰ ਮਿਲਣ ਲਈ ਹਰ ਰੋਜ਼ ਆਉਂਦੇ ਹਾਂ ਪਰ ਡਾਕਟਰ ਨਾ ਮਿਲਣ ਕਰਕੇ ਅਸੀਂ ਨਿਰਾਸ਼ ਹੋ ਕੇ ਵਾਪਸ ਚਲੇ ਜਾਂਦੇ ਹਾਂ | ਫਿਰ ਅਸੀਂ ਆਪਣੇ ਦੰਦਾਂ ਦਾ ਇਲਾਜ ਬਾਹਰੋਂ ਕਿਸੇ ਪ੍ਰਾਈਵੇਟ ਹਸਪਤਾਲ 'ਚੋਂ ਕਰਵਾਉਣ ਲਈ ਮਜਬੂਰ ਹੋਏ | ਸਰਕਾਰ ਚਾਰ ਸਾਲਾਂ ਵਿਚ ਖਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆਂ ਭਰਨ ਵਿਚ ਨਕਾਮ ਰਹੀ ਹੈ ਅਤੇ ਹਰ ਸਰਕਾਰ ਵਲੋਂ ਸੀ. ਐਚ. ਸੀ. ਸੜੋਆ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਗਿਆ | ਸੀ. ਐਚ. ਸੀ. ਸੜੋਆ ਵਿਖੇ ਮੈਡੀਕਲ ਅਫਸਰ ਕੁੱਲ ਪੋਸਟਾਂ ਅੱਠ ਜਿਨ੍ਹਾਂ 'ਤੇ ਚਾਰ ਭਰੀਆਂ ਅਤੇ ਚਾਰ ਖਾਲੀ ਹਨ ਤੇ ਚੀਫ ਫਾਰਮੇਸੀ ਅਫਸਰ ਇਕ ਅਤੇ ਇਕ ਖਾਲੀ, ਡੈਂਟਲ ਮੈਡੀਕਲ ਅਫਸਰ ਕੁਲ ਪੋਸਟਾਂ ਤਿੰਨ ਤੇ ਤਿੰਨੇ ਖਾਲੀ, ਫਾਰਮੇਸੀ ਅਫਸਰ ਚਾਰ ਉਨ੍ਹਾਂ ਵਿਚੋਂ ਦੋ ਭਰੀਆਂ ਦੋ ਖਾਲੀ, ਸਟਾਫ਼ ਨਰਸ ਕੁਲ ਪੋਸਟਾਂ ਅੱਠ ਦੋ ਭਰੀਆਂ ਤੇ ਛੇ ਖਾਲੀ, ਅਪਥਾਲਮਿਕ ਅਫਸਰ ਦੀ ਪੋਸਟ ਇਕ ਉਹ ਵੀ ਖਾਲੀ, ਬੀ. ਈ. ਈ. ਦੀ ਪੋਸਟ ਇਕ ਤੇ ਇਕ ਵੀ ਖਾਲੀ, ਕਲਰਕ ਦੋ ਦੋਨੋਂ ਖਾਲੀ, ਕੰਪਿਊਟਰ ਆਪ੍ਰੇਟਰ ਇਕ ਖਾਲੀ, ਵਾਰਡ ਸਰਵੈਂਟ ਕੁਲ ਪੋਸਟਾਂ 12 ਇਕ ਭਰੀ 11 ਖਾਲੀ, ਸਫਾਈ ਸੇਵਕ ਪੰਜ ਪੋਸਟਾਂ ਜਿਨ੍ਹਾਂ 'ਚ ਇਕ ਭਰੀ ਚਾਰ
ਖਾਲੀ, ਮਾਲੀ ਦੀ ਇਕ ਪੋਸਟ ਇਕ ਖਾਲੀ ਅਤੇ ਡਰਾਈਵਰ ਦੀ ਇਕ ਪੋਸਟ ਤੇ ਉਹ ਵੀ ਖਾਲੀ ਅਤੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੋ ਡੈਂਟਲ ਡਾਕਟਰ ਇਥੇ ਡਿਊਟੀ ਕਰਦੇ ਸਨ ਉਹ ਵੀ ਆਪਣੀ ਬਦਲੀ ਕਰਾ ਕੇ ਕਿਸੇ ਦੂਜੀ ਜਗ੍ਹਾ 'ਚ ਤਬਦੀਲ ਹੋ ਗਏ ਹਨ ਤੇ ਸਟਾਫ਼ ਦੀ ਗਿਣਤੀ ਘੱਟਣ ਕਰਕੇ ਇਲਾਕੇ ਦੇ ਲੋਕਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ | ਇਲਾਕੇ ਦੇ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ | ਇਲਾਕੇ ਦੇ ਲੋਕਾਂ ਨੇ ਪੰਜਾਬ ਦੇ ਸਿਹਤ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਇਹ ਹਸਪਤਾਲ 'ਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ |
ਪਿਛਲੀ ਖ਼ਬਰ ਦੋ ਕਥਿਤ ਦੋਸ਼ੀ 7 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਹੁਣ ਤੱਕ ਮੰਡੀਆਂ 'ਚ ਹੋਈ 1158 ਮੀਟਰਿਕ ਟਨ ਦੀ ਆਮਦ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।