25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਹਾਰਾਜ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਵਲੋਂ ਹਿਮਾਚਲ ਦੇ ਥਾਂਚੀ ਤੇ ਲੂਹਰੀ ਜ਼ਿਲ੍ਹਾ ਮੰਡੀ ਦੇ ਵੱਖ-ਵੱਖ ਪਿੰਡਾਂ ਨੂੰ ਰਾਹਤ ਸਮੱਗਰੀ ਦੀ ਪੰਜਵੀਂ ਗੱਡੀ ਭੇਜੀ

ਅਜੀਤ ਡੈਸਕ 26-09-2025
ਪੋਜੇਵਾਲ ਸਰਾਂ, 25 ਸਤੰਬਰ (ਬੂਥਗੜ੍ਹੀਆ)-ਬੀਤੇ ਦਿਨੀਂ ਸ੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਦੇ ਤਹਿਤ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਸਮੂਹ ਸੇਵਾਦਾਰ ਸੰਗਤਾਂ ਵਲੋਂ ਮਹਾਰਾਜ ਭੂਰੀਵਾਲਿਆਂ ਦੇ ਆਸ਼ਰਮ ਲਾਲਪੁਰੀ ਭਵਾਨੀਪੁਰ ਧਾਮ ਬੀਤ ਗੜ੍ਹਸ਼ੰਕਰ ਦੀ ਸਮੂਹ ਸੰਗਤਾਂ ਵਲੋਂ ਪਿਛਲੇ ਦਿਨੀ ਹੜ੍ਹਾਂ ਦੇ ਨਾਲ ਪਰਿਵਾਰਾਂ ਦੇ ਹੋਏ ਨੁਕਸਾਨ ਲਈ ਹਿਮਾਚਲ ਪ੍ਰਦੇਸ਼ ਦੇ ਪਿੰਡ ਥਾਂਚੀ ਤੇ ਲੂਹਰੀ ਤਹਿਸੀਲ ਵਾਲੀ ਚੌਕੀ ਜ਼ਿਲ੍ਹਾ ਮੰਡੀ ਹਲਕੇ ਦੇ ਲੋੜਵੰਦ ਲੋਕਾਂ ਲਈ ਰਾਹਤ ਸਮੱਗਰੀ ਦੀ ਪੰਜਵੀ ਗੱਡੀ ਭੇਜੀ | ਇਸ ਮੌਕੇ ਭੂਰੀਵਾਲੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਭੂਰੀਵਾਲੇ ਗੁਰਗੱਦੀ ਪਰੰਪਰਾਂ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੇ ਆਦੇਸ਼ ਦੇ ਸਦਕਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਪਿੰਡ-ਪਿੰਡ ਤੋਂ ਹੜ੍ਹ ਪੀੜਤਾਂ ਦੇ ਲਈ ਰਾਸ਼ਣ ਰਾਹਤ ਸਮੱਗਰੀ ਇਕੱਠੀ ਕਰਕੇ ਭੂਰੀਵਾਲੇ ਟਰੱਸਟ ਵਲੋਂ ਸੂਬੇ ਦੇ ਵੱਖ-ਵੱਖ ਆਸ਼ਰਮਾਂ 'ਚ ਸੇਵਾਦਾਰਾਂ ਕੋਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ, ਜਿਸ ਦੇ ਨਾਲ ਹੜ੍ਹ ਪੀੜਤ ਪਰਿਵਾਰਾਂ ਨੂੰ ਲਾਭ ਮਿਲ ਸਕੇ | ਇਸ ਮੌਕੇ ਟਰੱਸਟ ਵਲੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਲਕਿਆਂ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਜਿਆ ਜਾ ਰਿਹਾ ਹੈ, ਜਿਸ ਵਿਚ 771 ਰਾਸ਼ਨ ਕਿੱਟਾਂ, 400 ਕੰਬਲ, 300 ਤਰਪਾਲਾਂ, ਆਟਾ, ਦਾਲ, ਨਮਕ, ਸਾਬਣ, ਚਾਵਲ, ਚੀਨੀ, 50 ਪੇਟੀਆਂ ਪਾਣੀ, 10 ਡੱਬੇ ਬਿਕਸਕੁਟ ਆਦਿ ਵੱਖ-ਵੱਖ ਕਿਸਮ ਦੀਆਂ ਜ਼ਰੂਰਮੰਦ ਵਸਤੂਆਂ ਭੇਜੀਆਂ ਤੇ ਭੂਰੀਵਾਲੇ ਸੰਪਰਦਾਇ ਦੇ ਸੇਵਾਦਾਰਾਂ ਵਲੋਂ ਲੋਕਾਂ ਨੂੰ ਘਰ-ਘਰ ਜਾ ਕਿ ਵੰਡਿਆ ਗਿਆ |
ਪਿਛਲੀ ਖ਼ਬਰ ਹੁਣ ਤੱਕ ਮੰਡੀਆਂ 'ਚ ਹੋਈ 1158 ਮੀਟਰਿਕ ਟਨ ਦੀ ਆਮਦ-ਡੀ. ਸੀ. ਅਗਲੀ ਖ਼ਬਰ ਰਾਏਪੁਰ ਡੱਬਾ ਵਿਖੇ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।