08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹਰਜੋਤ ਕੌਰ ਲੋਹਟੀਆ ਵਲੋਂ ਧੈਂਗੜਪੁਰ, ਤਲਵੰਡੀ ਸੀਬੂ ਬੰਨ੍ਹ ਦਾ ਦੌਰਾ

ਅਜੀਤ ਡੈਸਕ 02-09-2025
ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸੀਨੀਅਰ 'ਆਪ' ਆਗੂ ਅਤੇ ਬੰਗਾ ਹਲਕੇ ਦੇ ਸੰਗਠਨ ਇੰਚਾਰਜ ਹਰਜੋਤ ਕੌਰ ਲੋਹਟੀਆ ਵਲੋਂ ਸੂਬੇ 'ਚ ਲਗਾਤਾਰ ਹੋ ਰਹੀ ਬਾਰਿਸ਼ ਤੇ ਪੂਰੇ ਪੰਜਾਬ ਵਿਚ ਹੜ੍ਹ ਦੀ ਬਣੀ ਹੋਈ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੈਂਦੇ ਪਿੰਡ ਧੈਂਗੜਪੁਰ ਅਤੇ ਤਲਵੰਡੀ ਸੀਬੂ ਅਧੀਨ ਵਗਦੇ ਸਤਲੁਜ ਦਰਿਆ ਦੇ ਬੰਨ੍ਹ ਦਾ ਦੌਰਾ ਕੀਤਾ | ਇਸ ਮੌਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਕੁਦਰਤੀ ਆਫਤ ਵਿਚ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਹੈ | ਪ੍ਰਸ਼ਾਸਨ ਨੂੰ ਸਰਕਾਰ ਵਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜ਼ਿਲ੍ਹੇ ਅੰਦਰ ਵਿਸ਼ੇਸ਼ ਟੀਮਾਂ ਬਣਾ ਕੇ ਲਗਾਤਾਰ ਦਰਿਆ ਦੇ ਨਾਲ ਲਗਦੇ ਪਿੰਡਾਂ ਵਿਚ ਗਸ਼ਤ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਮੁਕਾਬਲਾ ਕਰਨ ਲਈ ਢੁੱਕਵੀਂ ਤਿਆਰੀ ਕੀਤੀ ਜਾ ਸਕੇ | ਇਲਾਕਾ ਨਿਵਾਸੀਆਂ ਨੇ ਆਖਿਆ ਕਿ ਕਈ ਥਾਵਾਂ ਤੋਂ ਬੰਨ੍ਹ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਬੰਨ੍ਹ ਦਾ ਲਗਾਤਾਰ ਖਿਆਲ ਰੱਖੇ ਤਾਂ ਕਿ ਕੋਈ ਵੀ ਅਣਹੋਣੀ ਘਟਨਾ ਨਾ ਵਾਪਰ ਸਕੇ | ਨਵਾਂਸ਼ਹਿਰ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਆਖਿਆ ਕਿ ਪ੍ਰਸ਼ਾਸਨ ਵਲੋਂ ਲਗਾਤਾਰ ਧੈਂਗੜਪੁਰ, ਤਲਵੰਡੀ ਸੀਬੂ, ਪੰਦਰਾਵਲ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਭਾਰੀ ਬਰਸਾਤ ਦਾ ਪਾਣੀ ਪਿੰਡਾਂ 'ਚ ਵੜਿਆ, ਕਈ ਲਿੰਕ ਸੜਕਾਂ 'ਚ ਪਏ ਡੂੰਘੇ ਪਾੜ ਅਗਲੀ ਖ਼ਬਰ ਜਰਮਨੀ ਵਿਚ ਮੁਫ਼ਤ ਬੈਚਲਰ ਤੇ ਮਾਸਟਰ ਡਿਗਰੀ ਅਤੇ ਕੈਨੇਡਾ ਨਾਲੋਂ 3 ਗੁਣਾ ਵੱਧ ਕਮਾਈ ਸੰਬੰਧੀ ਵਿਜ਼ਨਵੇਅ ਵਿਖੇ ਸੈਮੀਨਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।