08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜਰਮਨੀ ਵਿਚ ਮੁਫ਼ਤ ਬੈਚਲਰ ਤੇ ਮਾਸਟਰ ਡਿਗਰੀ ਅਤੇ ਕੈਨੇਡਾ ਨਾਲੋਂ 3 ਗੁਣਾ ਵੱਧ ਕਮਾਈ ਸੰਬੰਧੀ ਵਿਜ਼ਨਵੇਅ ਵਿਖੇ ਸੈਮੀਨਾਰ

ਅਜੀਤ ਡੈਸਕ 02-09-2025

ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਵਿਖੇ ਸਥਿਤ ਵਿਜ਼ਨਵੇਅ ਇਮੀਗ੍ਰੇਸ਼ਨ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ | ਇਸ ਮੌਕੇ ਸੰਸਥਾ ਦੇ ਪ੍ਰਵੀਨ ਅਰੋੜਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਿੱਖਿਆ ਤੇ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਨੂੰ ਬਿਹਤਰ ਬਣਾਉਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ, ਜਰਮਨੀ ਨਾ ਸਿਰਫ਼ ਮੁਫ਼ਤ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਬਲਕਿ ਕੈਨੇਡਾ ਵਰਗੇ ਦੇਸ਼ਾਂ ਨਾਲੋਂ ਤਿੰਨ ਗੁਣਾ ਵੱਧ ਕਮਾਈ ਕਰਨ ਦੇ ਮੌਕੇ ਵੀ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਰੁਝਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ | ਜਿਸ ਕਾਰਨ ਜਰਮਨੀ ਨਾ ਸਿਰਫ਼ ਇਕ ਵਿਕਲਪ ਵਜੋਂ ਸਗੋਂ ਇਕ ਗੇਮ ਚੇਂਜਰ ਵਜੋਂ ਚਰਚਾ ਵਿਚ ਆਇਆ ਹੈ, ਜਿਸ ਕਾਰਨ ਵਿਦਿਆਰਥੀ ਹੁਣ ਜਰਮਨੀ ਨੂੰ ਅਪਣੇ ਡੈਸਟੀਨੇਸ਼ਨ ਵਜੋਂ ਚੁਣ ਰਹੇ ਹਨ | ਉਨ੍ਹਾਂ ਕਿਹਾ ਕਿ ਜਰਮਨੀ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਨਾ ਸਿਰਫ਼ ਟਿਊਸ਼ਨ ਫੀਸ ਮੁਕਤ ਸਿੱਖਿਆ ਪ੍ਰਦਾਨ ਕਰਦੀਆਂ ਹਨ ਬਲਕਿ ਰਹਿਣ-ਸਹਿਣ ਦੀ ਘੱਟ ਲਾਗਤ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ | ਉਨ੍ਹਾਂ ਦੱਸਿਆ ਕਿ ਜਰਮਨੀ ਵਿਚ ਪੜ੍ਹ ਰਹੇ ਤੇ ਨੌਕਰੀ ਕਰ ਰਹੇ ਨੌਜਵਾਨ ਕੈਨੇਡਾ ਨਾਲੋਂ ਤਿੰਨ ਗੁਣਾ ਵੱਧ ਕਮਾਈ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜਰਮਨੀ ਬੀ. ਟੈਕ ਤੇ ਗੈਰ-ਮੈਡੀਕਲ ਵਿਦਿਆਰਥੀਆਂ ਲਈ ਮੁਫ਼ਤ ਬੈਚਲਰ ਤੇ ਮਾਸਟਰ ਡਿਗਰੀ ਦੀ ਪੇਸ਼ਕਸ਼ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਵਿਚ ਪੜ੍ਹਾਈ ਕਰਨ ਲਈ ਆਈਲੈਟ ਸਕੋਰ 6.5 ਬੈਂਡ ਹੈ, ਜਿਸ ਵਿਚ ਕੋਈ ਵੀ ਮਾਡਿਊਲ 6 ਤੋਂ ਘੱਟ ਨਹੀਂ ਹੋਣਾ ਚਾਹੀਦਾ, ਇਹ ਮੁੱਢਲੀ ਯੋਗਤਾ ਹੈ | ਹਾਲਾਂਕਿ ਆਈਲੈਟ ਤੋਂ ਬਿਨਾਂ ਵੀ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ 2 ਸਾਲਾਂ ਦੇ ਅੰਦਰ ਜਰਮਨ ਵਿਚ ਪੀ. ਆਰ. ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਨ੍ਹਾਂ ਦੀ ਉਤਸੁਕਤਾ ਨੂੰ ਸੰਤੁਸ਼ਟ ਕੀਤਾ |
ਪਿਛਲੀ ਖ਼ਬਰ ਹਰਜੋਤ ਕੌਰ ਲੋਹਟੀਆ ਵਲੋਂ ਧੈਂਗੜਪੁਰ, ਤਲਵੰਡੀ ਸੀਬੂ ਬੰਨ੍ਹ ਦਾ ਦੌਰਾ ਅਗਲੀ ਖ਼ਬਰ ਦੌਲਤਪੁਰ ਵਿਖੇ ਬੰਬੇਲੀ ਸਾਕੇ ਦੇ ਅਮਰ ਸ਼ਹੀਦਾਂ ਦੀ ਯਾਦ 'ਚ 102ਵਾਂ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।