07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਿਨੋਦ ਖੁੱਲਰ ਵਲੋਂ ਬਾਬਾ ਸ੍ਰੀਚੰਦ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਲਗਾਇਆ ਫਰੂਟ ਦਾ ਲੰਗਰ

ਅਜੀਤ ਡੈਸਕ 02-09-2025
ਰੱਤੇਵਾਲ, 1 ਸਤੰਬਰ (ਅਸ਼ੋਕ ਕੁਮਾਰ ਲੀਲ)-ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਟੋਲ ਪਲਾਜ਼ਾ ਬੱਛੂਆਂ ਵਿਖੇ ਵਿਨੋਦ ਖੁੱਲਰ ਤੇ ਸ਼ੇਰ-ਏ-ਪੰਜਾਬ ਟੋਲ ਪਲਾਜ਼ਾ ਯੂਨੀਅਨ ਵਲੋਂ ਫਰੂਟ ਦਾ ਲੰਗਰ ਲਗਾਇਆ, ਜਿਸ ਸੰਬੰਧੀ ਚੇਅਰਮੈਨ ਰਾਹੁਲ ਖੁੱਲਰ ਉਰਫ ਮੰਗਾ ਨੇ ਦੱਸਿਆ ਕਿ ਬਾਬਾ ਸ੍ਰੀਚੰਦ ਦੇ 531ਵੇਂ ਜਨਮ ਦਿਹਾੜੇ ਦੇ ਸੰਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰੂਟ ਦੇ ਲੰਗਰ ਲਗਾਏ ਗਏ ਹਨ | ਜਿਸ ਵਿਚ ਸਮੂਹ ਸ਼ੇਰ-ਏ-ਪੰਜਾਬ ਟੋਲ ਪਲਾਜ਼ਾ ਯੂਨੀਅਨ ਦੇ ਮੈਂਬਰਾਂ ਵਲੋਂ ਸ਼ਰਧਾ ਨਾਲ ਲੰਗਰ ਵਰਤਾਏ ਗਏ | ਇਸ ਮੌਕੇ ਸ਼ੇਰ-ਏ-ਪੰਜਾਬ ਟੋਲ ਪਲਾਜ਼ਾ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਡਾ. ਨਿਰਮਲ, ਦਵਿੰਦਰ ਸਿੰਘ, ਹੈਪੀ ਰੋਪੜ, ਪਰਮਿੰਦਰ, ਰੋਹਿਤ, ਮਨਿੰਦਰ, ਮਨੀ ਖੱਤਰੀ, ਦੀਦਾਰ, ਗੌਰਵ, ਸੰਜੀਵ ਰਾਣਾ, ਦਿਲਾਵਰ ਸਿੰਘ ਤੇ ਹੋਰ ਸੇਵਾਦਾਰਾਂ ਮੌਕੇ 'ਤੇ ਮੌਜੂਦ ਰਹੇ |
ਪਿਛਲੀ ਖ਼ਬਰ ਨਵਾਂਸ਼ਹਿਰ ਪੁਲਿਸ ਵਲੋਂ ਨਸ਼ਾ ਕਰਦਾ ਕਾਬੂ ਅਗਲੀ ਖ਼ਬਰ ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ. ਕੇ. ਨੂੰ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।