07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਵਾਂਸ਼ਹਿਰ ਪੁਲਿਸ ਵਲੋਂ ਨਸ਼ਾ ਕਰਦਾ ਕਾਬੂ

ਅਜੀਤ ਡੈਸਕ 02-09-2025
ਨਵਾਂਸ਼ਹਿਰ 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਐਸ. ਆਈ. ਹੁਸਨ ਲਾਲ ਅਨੁਸਾਰ ਉਹ ਜਦੋਂ ਮਹਿੰਦੀਪੁਰ ਸ਼ਮਸ਼ਾਨਘਾਟ ਪਾਸ ਪੱਜੇ ਤਾਂ ਇਕ ਮੋਨਾ ਵਿਅਕਤੀ ਲਾਈਟਰ ਬਾਲ ਕੇ ਧੂੰਆ ਸੁੰਘਦਾ ਦਿਖਾਈ ਦਿੱਤਾ | ਉਕਤ ਨੌਜਵਾਨ ਜਿਸ ਨੇ ਆਪਣੇ ਪਾਸ ਮੌਜੂਦ ਸਾਮਾਨ ਝਾੜੀਆਂ ਵਿਚ ਸੁੱਟ ਦਿੱਤਾ ਜਿਸ ਤੋਂ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਹਰਕੀਰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੋਨਾ ਥਾਣਾ ਸਿਟੀ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਜਿਸ ਨੇ ਦੱਸਿਆ ਕਿ ਉਹ ਹੈਰੋਇਨ ਪੀਂਦਾ ਹੈ ਤੇ ਅੱਜ ਵੀ ਇਥੇ ਝਾੜੀਆਂ ਕੋਲ ਬੈਠ ਕੇ ਹੈਰੋਇਨ ਪੀ ਰਿਹਾ ਸੀ |
ਹੈਰੋਇਨ ਸਮੇਤ ਕਾਬੂ
ਨਵਾਂਸ਼ਹਿਰ-ਏ. ਐਸ. ਆਈ. ਨਿਰਮਲ ਸਿੰਘ ਅਨੁਸਾਰ ਉਹ ਥਾਣਾ ਤੋਂ ਪਿੰਡ ਬੁਰਜ ਟਹਿਲ ਦਾਸ ਤੋਂ ਹੁੰਦੇ ਹੋਏ ਮੇਨ ਜੀ. ਟੀ. ਰੋਡ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗੰਦੇ ਪਾਣੀ ਵਾਲੀ ਡਰੇਨ ਪੁਲ ਪਿੰਡ ਉੜਾਪੜ ਤੋਂ 50 ਗਜ਼ ਪਿੱਛੇ ਸੀ ਤਾਂ ਗੰਦੇ ਪਾਣੀ ਵਾਲੀ ਡਰੇਨ ਦੇ ਨਾਲ-ਨਾਲ ਆਉਦੇ ਕੱਚੇ ਰਸਤੇ ਪਿੰਡ ਗੜੁਪੜ ਸਾਈਡ ਵਲੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਸਾਹਮਣੇ ਤੋਂ ਆਉਂਦੀ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਆਪਣੇ ਹੱਥ 'ਚ ਫੜ੍ਹੀ ਕੋਈ ਚੀਜ਼ ਝਾੜੀਆਂ ਵਿਚ ਸੁੱਟ ਦਿੱਤੀ, ਜਿਸ ਨੇ ਆਪਣਾ ਨਾਂਅ ਅਮਨਦੀਪ ਸਿੰਘ ਉਰਫ਼ ਡੋਨ ਪੁੱਤਰ ਬਲਵੀਰ ਸਿੰਘ ਵਾਸੀ ਮੀਰਪੁਰ ਲੱਖਾ ਥਾਣਾ ਔੜ, ਜ਼ਿਲ੍ਹਾ ਸ਼. ਭ. ਸ. ਨਗਰ ਦੱਸਿਆ | ਅਮਨਦੀਪ ਸਿੰਘ ਉਰਫ਼ ਡੋਨ ਉਕਤ ਨੂੰ ਉਸ ਵਲੋਂ ਸੁੱਟੀ ਚੀਜ਼ ਬਾਰੇ ਪੁੱਛਿਆ ਜਿਸ ਨੇ ਦੱਸਿਆ ਕਿ ਮੈਂ ਹੈਰੋਇਨ ਪੀਣ ਦਾ ਆਦੀ ਹਾਂ ਇਸ ਸੁੱਟੀ ਹੋਈ ਲਿਫਾਫੀ ਵਿਚ ਹੈਰੋਇਨ ਹੈ | ਪਾਰਦਰਸ਼ੀ ਲਿਫਾਫੀ 'ਚੋਂ 6.30 ਗ੍ਰਾਮ ਹੈਰੋਇਨ ਬਰਾਮਦ ਹੋਈ |
ਨਾਜਾਇਜ਼ ਸ਼ਰਾਬ ਫੜੀ
ਨਵਾਂਸ਼ਹਿਰ-ਏ. ਐਸ. ਆਈ. ਰਘਵੀਰ ਸਿੰਘ ਅਨੁਸਾਰ ਉਹ ਪਿੰਡ ਥਾਂਦੀਆਂ, ਖਮਾਚੋਂ ਤੋਂ ਹੁੰਦੇ ਪੱਲੀ-ਝਿੱਕੀ ਵੱਲ ਨੂੰ ਜਾ ਰਹੇ ਸੀ, ਪਿੰਡ ਨੌਰਾ ਪੁਲੀ ਨਹਿਰ ਦੇ ਨਜ਼ਦੀਕ ਪੁੱਜੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਉਰਫ ਜੀਤਾ ਪੁੱਤਰ ਜਗਤ ਸਿੰਘ ਵਾਸੀ ਭੌਰਾ ਥਾਣਾ ਸਦਰ ਬੰਗਾ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ, ਬਾਹਰਲੇ ਇਲਾਕੇ ਤੋਂ ਸਸਤੀ ਸ਼ਰਾਬ ਲਿਆ ਕੇ ਪਿੰਡ ਭੌਰਾ ਤੇ ਆਸ-ਪਾਸ ਦੇ ਪਿੰਡਾਂ ਵਿੱਚ ਮਹਿੰਗੇ ਭਾਅ 'ਚ ਸਪਲਾਈ ਕਰਦਾ ਹੈ | ਜੋ ਅੱਜ ਵੀ ਪਿੰਡ ਭੌਰਾ ਤੋਂ ਸੁੱਜੇ ਨੂੰ ਜਾਂਦੇ ਰਸਤੇ ਵਿਚ ਬਾਬੇ ਮੀਆਂ ਦੀ ਜਗ੍ਹਾ ਦੇ ਨੇੜੇ ਥੈਲਾ ਪਲਾਸਟਿਕ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਰੱਖ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਉਸ ਪਾਸੋਂ 22 ਬੋਤਲਾਂ ਬਰਾਮਦ ਕੀਤੀਆਂ |
ਪਿਛਲੀ ਖ਼ਬਰ ਭਾਰੀ ਮੀਂਹ ਨੇ ਮਚਾਈ ਤਬਾਹੀ ਕਿਸਾਨਾਂ ਦੇ ਸਾਹ ਸੂਤੇ ਅਗਲੀ ਖ਼ਬਰ ਵਿਨੋਦ ਖੁੱਲਰ ਵਲੋਂ ਬਾਬਾ ਸ੍ਰੀਚੰਦ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਲਗਾਇਆ ਫਰੂਟ ਦਾ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।