07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ. ਕੇ. ਨੂੰ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨਿਤ

ਅਜੀਤ ਡੈਸਕ 02-09-2025
ਬਲਾਚੌਰ, 1 ਸਤੰਬਰ (ਨਰੇਸ਼ ਧੌਲ)-ਪਿੰਡ ਖੰਡੂਪੁਰ ਸ਼ਹੀਦ ਭਗਤ ਸਿੰਘ ਨਗਰ ਦੇ ਜੰਮਪਲ ਸਮਾਜ ਸੇਵੀ ਉੱਘੇ ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ. ਕੇ. ਵਲੋਂ ਜਿਥੇ ਇਲਾਕੇ ਅੰਦਰ ਪਹਿਲਾਂ ਵੀ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾਂ ਤੇ ਖੇਡ ਮੇਲਿਆਂ ਵਿਚ ਵੱਡਾ ਯੋਗਦਾਨ ਪਾਇਆ ਜਾਂਦਾ ਹੈ | ਉਥੇ ਹੁਣ ਉਨ੍ਹਾਂ ਦੇ ਆਪਣੇ ਜੱਦੀ ਪਿੰਡ ਖੰਡੂਪੁਰ ਵਿਖੇ ਕਰਵਾਏ ਗਏ ਛਿੰਝ ਮੇਲੇ ਦੌਰਾਨ ਉਨ੍ਹਾਂ ਵਲੋਂ ਤੇ ਉਨ੍ਹਾਂ ਦੇ ਪਰਮ ਮਿੱਤਰ ਪਿ੍ੰਸ ਯੂ. ਕੇ. (ਮਾਲਕ ਸੁਪਰ ਕੁਆਲਿਟੀ ਸਟੋਰ) ਵਲੋਂ ਲੱਖਾਂ ਰੁਪਇਆਂ ਦਾ ਯੋਗਦਾਨ ਪਾਉਣ 'ਤੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਰਪੰਚ ਗੁਰਨਾਮ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ, ਰਕੇਸ਼ ਕੁਮਾਰ ਸਾਬਕਾ ਪੰਚ ਆਦਿ ਨੇ ਦੱਸਿਆ ਕਿ ਸੁਰਜੀਤ ਸਿੰਘ ਯੂ. ਕੇ. ਵਲੋਂ ਪਹਿਲਾਂ ਵੀ ਪਿੰਡ ਦੇ ਲੋੜਵੰਦ ਪਰਿਵਾਰਾਂ, ਸਰਕਾਰੀ ਸਕੂਲ ਤੇ ਸਕੂਲੀ ਵਿਦਿਆਰਥੀਆਂ ਆਦਿ ਹੋਰ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵਾ ਵਾਲੇ ਕਾਰਜਾਂ ਵਿਚ ਵੱਧ ਚੜ੍ਹਕੇ ਹਿੱਸਾ ਪਾਇਆ ਜਾਂਦਾ ਹੈ | ਜਿਸ ਲਈ ਸਮੁੱਚੇ ਪਿੰਡ ਵਾਸੀ ਉਨ੍ਹਾਂ ਦੇ ਸਦਾ ਹੀ ਰਿਣੀ ਰਹਿਣਗੇ | ਸੁਰਜੀਤ ਸਿੰਘ ਯੂ. ਕੇ. ਨੇ ਜਿਥੇ ਸਮੁੱਚੇ ਪਿੰਡ ਵਾਸੀਆਂ ਵਲੋਂ ਦਿੱਤੇ ਮਾਣ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਉਥੇ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਵੀ ਅਜਿਹੇ ਸਮਾਜ ਸੇਵਾ ਦੇ ਕਾਰਜਾਂ ਲਈ ਹਮੇਸ਼ਾ ਹੀ ਤੱਤਪਰ ਰਹਿਣਗੇ | ਇਸ ਮੌਕੇ ਗੁਰਨਾਮ ਸਿੰਘ ਸਰਪੰਚ, ਅਮਰੀਕ ਸਿੰਘ ਤੇ ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸੋਨੂੰ, ਲਖਵੀਰ ਸਿੰਘ ਪੰਚ, ਰਕੇਸ਼ ਕੁਮਾਰ ਸਾਬਕਾ ਪੰਚ, ਸਰਵਣ ਸਿੰਘ, ਨਰਿੰਦਰ ਸਿੰਘ ਫ਼ੌਜੀ, ਲੈਂਹਬਰ ਸਿੰਘ, ਦਿਲਾਵਰ ਸਿੰਘ, ਸੁੱਚਾ ਸਿੰਘ, ਸਤਵਿੰਦਰ ਸਿੰਘ ਸੋਨੂੰ, ਸ਼ਿੰਗਾਰਾ ਸਿੰਘ, ਇੰਦਰਜੀਤ ਸਿੰਘ, ਜਸਵੰਤ ਸਿੰਘ, ਪੁਰਸ਼ੋਤਮ ਸਿੰਘ, ਭੁਪਿੰਦਰ ਸਿੰਘ, ਜੁਗਰਾਜ ਸਿੰਘ, ਨਿਰਮਲ ਸਿੰਘ, ਪਿਆਰਾ ਸਿੰਘ, ਮਲਕੀਤ ਸਿੰਘ, ਇਕਬਾਲ ਸਿੰਘ, ਕੁਲਵੀਰ ਸਿੰਘ, ਸੱਜਣ ਸਿੰਘ, ਨਰਿੰਦਰ ਸਿੰਘ, ਹਰਭਜਨ ਸਿੰਘ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵਿਨੋਦ ਖੁੱਲਰ ਵਲੋਂ ਬਾਬਾ ਸ੍ਰੀਚੰਦ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਲਗਾਇਆ ਫਰੂਟ ਦਾ ਲੰਗਰ ਅਗਲੀ ਖ਼ਬਰ ਕਟਾਵਰਾ ਪਿੰਡ ਦਾ ਲਿੰਕ ਪੋਜੇਵਾਲ ਕਸਬੇ ਨਾਲੋਂ ਟੁੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।