06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਉਦਘਾਟਨ

ਅਜੀਤ ਡੈਸਕ 02-09-2025
ਰਾਹੋਂ, 1 ਸਤੰਬਰ (ਉਂਕਾਰ ਸਿੰਘ ਰਾਠੋਰ)-ਮੁਹੱਲਾ ਚੌਕ ਪਟੂਆ ਰਾਹੋਂ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਚ ਤੀਜੇ ਦਿਨ ਦੀ ਪੂਜਾ ਭਰਤ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਆਦਰਸ਼ ਸ਼ਰਮਾ ਨੇ ਪੰਡਿਤ ਧਰਮਪਾਲ ਦੁਆਰਾ ਕਰਵਾਈ | ਗਣੇਸ਼ ਮਹਾਰਾਜ ਦਾ 12ਵਾਂ ਜਨਮ ਦਿਨ ਕੇਕ ਕੱਟ ਕੇ ਤੇ 21 ਕਿਲੋ ਲੱਡੂ ਚੜ੍ਹਾ ਕੇ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਨਰੋਆ ਪੰਜਾਬ ਸੰਸਥਾ ਦੇ ਸਰਪ੍ਰਸਤ ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰ ਨੇ ਰਿਬਨ ਕੱਟ ਕੇ ਸ਼ੋਭਾ ਯਾਤਰਾ ਦਾ ਉਦਘਾਟਨ ਕੀਤਾ | ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਸ਼ਹਿਰ ਦੇ ਸਾਰੇ ਲੋਕ ਇਕ ਜਗ੍ਹਾ ਇਕੱਠੇ ਹੋ ਕੇ ਸਮਾਗਮ ਕਰਦੇ ਹਨ ਤਾਂ ਬਹੁਤ ਚੰਗਾ ਲੱਗਦਾ ਹੈ | ਸਾਨੂੰ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ | ਉਨ੍ਹਾਂ ਲੰਗਰ ਦੀ ਸੇਵਾ ਲਈ 21000 ਰੁਪਏ ਦਿੱਤੇ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਪ੍ਰਭਾਕਰ ਨੇ ਮੁੱਖ ਮਹਿਮਾਨ ਬਰਜਿੰਦਰ ਸਿੰਘ ਤੇ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਮਹਿਲਾ ਮੰਡਲੀ ਨੇ ਕੀਰਤਨ ਕਰਕੇ ਆਪਣੀ ਹਾਜ਼ਰੀ ਲਗਵਾਈ | ਸ਼ਰਧਾਲੂਆਂ ਨੇ ਨੱਚ ਕੇ ਜਸ਼ਨ ਮਨਾਇਆ | ਆਰਤੀ ਤੋਂ ਬਾਅਦ ਭੋਗ ਲਗਾਇਆ ਅਤੇ ਕੜ੍ਹੀ ਚੌਲਾਂ ਤੇ ਹਲਵੇ ਦਾ ਲੰਗਰ ਵਰਤਾਇਆ | ਗਣੇਸ਼ ਮਹਾਰਾਜ ਜੀ ਦੀ 12ਵੀਂ ਵਿਸ਼ਾਲ ਸ਼ੋਭਾ ਯਾਤਰਾ ਸਤਲੁਜ ਦਰਿਆ 'ਤੇ ਪਹੁੰਚੀ | ਇਸ ਮੌਕੇ ਗੋਪਾਲ ਕਿ੍ਸ਼ਨ ਭਨੋਟ ਤੇ ਪਵਨ ਸ਼ਰਮਾ ਨੇ ਸੁੰਦਰ ਭਜਨ ਗਾ ਕੇ ਆਪਣੀ ਹਾਜ਼ਰੀ ਲਗਾਈ | ਆਰਤੀ ਤੋਂ ਬਾਅਦ ਮੂਰਤੀ ਦਾ ਵਿਸਰਜਨ ਕੀਤਾ ਤੇ ਉੱਥੇ ਵੀ ਕੋਲਡ ਡਰਿੰਕਸ, ਫਲ, ਲੱਡੂ ਤੇ ਅਟੁੱਟ ਭੰਡਾਰਾ ਵਰਤਾਇਆ | ਇਸ ਮੌਕੇ ਐਡਵੋਕੇਟ ਗੰਗਵੀਰ, ਰਵਿੰਦਰ ਸ਼ਰਮਾ, ਰਾਘਵ ਸ਼ਰਮਾ, ਵਿਕਾਸ ਸ਼ਰਮਾ, ਰਾਘਵ ਸਿੰਘ, ਦਿਸ਼ਾਂਤ ਪ੍ਰਭਾਕਰ, ਵਿਜੇ ਅਰੋੜਾ, ਜਤਿਨ ਅਰੋੜਾ, ਰਿਸ਼ਭ ਅਰੋੜਾ, ਮੋਂਟੀ ਸਿੰਘ, ਹਰਸ਼ ਅਰੋੜਾ, ਅਸ਼ੋਕ ਜੋਸ਼ੀ, ਸ਼ਿਵਾਨੀ ਸ਼ਰਮਾ, ਤਿ੍ਪਤਾ ਸ਼ਰਮਾ, ਨੀਲਮ ਚੱਢਾ, ਅਨੂ ਜੋਸ਼ੀ, ਰਿਸ਼ੀ ਜੋਸ਼ੀ, ਸਰੋਜ ਸ਼ਰਮਾ, ਸਰੋਜ ਕੱਕੜ, ਪ੍ਰੀਤ ਕੌਰ, ਕੋਮਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਤਲਵੰਡੀ ਸੀਬੂ, ਤਾਜੋਵਾਲ ਤੇ ਪੰਦਰਾਵਲ ਵਿਖੇ ਧੁੱਸੀ ਬੰਨ੍ਹ ਦਾ ਦੌਰਾ ਅਗਲੀ ਖ਼ਬਰ ਕੋਟਾ ਦੀ ਸਫਲਤਾ ਦੀ ਉਡਾਣ ਅਸਮਾਨ ਨੂੰ ਛੂਹੇਗੀ-ਓਮ ਬਿਰਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।