ਸੜੋਆ, 21 ਜੁਲਾਈ (ਹਰਮੇਲ ਸਹੂੰਗੜਾ) - ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸ.ਐਮ.ਓ ਡਾ. ਨਵਨੀਤ ਕੌਰ ਦੀ ਅਗਵਾਈ ਹੇਠ ਸੀ.ਐਚ.ਸੀ ਸੜੋਆ ਵਿਖੇ ਆਸ਼ਾ ਵਰਕਰਾਂ ਦਾ ਪੰਜ ਰੋਜ਼ ਟ੍ਰੇਨਿੰਗ ਸਿਖਲਾਈ ਮੈਨੂਅਲ ਕੈਂਪ ਸ਼ੁਰੂ ਕੀਤਾ ਗਿਆ | ਇਸ 'ਚ ਟਰੇਨਰ ਕਮਲੇਸ਼ ਮਾਨ ਅਤੇ ਮਨਦੀਪ ਕੌਰ ਨੇ ਦੱਸਿਆ ਕਿ ਮਾਨਸਿਕ ਤਾਂਤੂ, ਵਿਗਿਆਨਕ ਅਤੇ ਪਦਾਰਥਾਂ ਦੀ ਵਰਤੋਂ, ਬਜ਼ੁਰਗਾਂ ਦੀ ਦੇਖਭਾਲ ਅਤੇ ਸਿਹਤ ਤੰਦਰੁਸਤੀ ਕੇਂਦਰਾਂ ਵਿੱਚ ਆਸ਼ਾ ਉਪਚਾਰ ਦੇਖਭਾਲ ਦੀ ਸਮੇਂ ਸਿਰ ਵਰਤੋਂ ਕਰਨੀ ਚਾਹੀਦੀ ਹੈ, ਨਾਲ ਹੀ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਗਈਆਂ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕਸ਼ਮੀਰ ਕੌਰ ਆਸ਼ਾ ਫੈਸਿਲੀਟੇਟਰ, ਸਰਬਜੀਤ ਕੌਰ, ਕਸ਼ਮੀਰ ਕੌਰ, ਸੋਮਾ ਰਾਣੀ, ਦਿਲਜੀਤ ਕੌਰ, ਬਲਜਿੰਦਰ ਕੌਰ, ਗੁਰਪਾਲ ਕੌਰ, ਕਿਰਨਜੀਤ, ਦਲਜੀਤ ਕੌਰ ਹਰਜੀਤ ਕੌਰ, ਕੁਲਵਿੰਦਰ ਕੌਰ, ਮੋਨਿਕਾ ਦੇਵੀ ਆਦਿ ਹੋਰ ਹਾਜ਼ਰ ਸਨ |