ਨਵਾਂਸ਼ਹਿਰ, 21 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਧਾਰਮਿਕ ਉਤਸਵ ਕਮੇਟੀ ਵਲੋਂ ਪੂਰੇ ਜ਼ਿਲ੍ਹੇ 'ਚ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ 16 ਅਗਸਤ ਦਿਨ ਸਨਿੱਚਰਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਉਤਸਵ ਸੰਬੰਧੀ ਧਾਰਮਿਕ ਉਤਸਵ ਕਮੇਟੀ ਦੇ ਮੁਖੀ ਐਡਵੋਕੇਟ ਜੇ.ਕੇ. ਦੱਤਾ ਦੀ ਨਿਗਰਾਨੀ ਹੇਠ ਸਨੇਹੀ ਮੰਦਰ 'ਚ ਇਕ ਮੀਟਿੰਗ ਕੀਤੀ ਗਈ, ਜਿਸ 'ਚ 14 ਅਗਸਤ ਵੀਰਵਾਰ ਨੂੰ ਸਵੇਰੇ 10.30 ਵਜੇ ਪੁਰਾਣੀ ਦਾਣਾ ਮੰਡੀ ਤੋਂ ਸ਼ੋਭਾ ਯਾਤਰਾ ਕੱਢਣ ਦਾ ਫੈਸਲਾ ਕੀਤਾ ਗਿਆ | ਸਭ ਤੋਂ ਪਹਿਲਾਂ ਪਰਵਿੰਦਰ ਬੱਤਰਾ ਵਲੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੇ ਮੌਕੇ 'ਤੇ 12 ਅਗਸਤ, ਮੰਗਲਵਾਰ ਨੂੰ ਮਾਤਾ ਨੈਣਾ ਦੇਵੀ ਮੰਦਰ ਹੀਰਾ ਜੱਟਾ ਮੁਹੱਲਾ ਤੋਂ ਇੱਕ ਪ੍ਰਭਾਤਫੇਰੀ ਕੱਢੀ ਜਾਵੇਗੀ ਅਤੇ 13 ਅਗਸਤ, ਬੁੱਧਵਾਰ ਨੂੰ ਸਵੇਰੇ 5 ਵਜੇ ਸ਼ਿਵਾਲਾ ਪੰਡਤ ਜੈ ਦਿਆਲ ਟਰੱਸਟ ਘਾਸ ਮੰਡੀ ਮੰਦਰ ਤੋਂ ਇੱਕ ਹੋਰ ਪ੍ਰਭਾਤਫੇਰੀ ਕੱਢੀ ਜਾਵੇਗੀ | 14 ਅਗਸਤ ਨੂੰ ਸਵੇਰੇ ਦਾਣਾ ਮੰਡੀ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ | ਜੋ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘੇਗੀ ਅਤੇ ਦਾਣਾ ਮੰਡੀ ਵਿਖੇ ਸਮਾਪਤ ਹੋਵੇਗੀ | ਇਸ ਮੌਕੇ ਡਾ: ਪੂਨਮ ਮਾਨਿਕ, ਮੋਦ ਪ੍ਰਕਾਸ਼ ਪਾਠਕ, ਪ੍ਰੋ: ਅਜੀਤ ਕੁਮਾਰ ਸਰੀਨ, ਵਿਨੋਦ ਚੋਪੜਾ, ਪਰਵਿੰਦਰ ਬੱਤਰਾ, ਅਸ਼ਵਨੀ ਜੋਸ਼ੀ, ਲਲਿਤ ਸ਼ਰਮਾ, ਗੋਪਾਲ ਮੋਹਨ ਸ਼ਾਰਦਾ, ਯਸ਼ਪਾਲ ਢੀਂਗਰਾ ਜੱਸਾ, ਸੁਨੀਲ ਕੁਮਾਰ, ਪ੍ਰਦੀਪ ਢੀਂਗਰਾ, ਸੁਰੇਸ਼ ਸ਼ਰਮਾ, ਡਾ: ਸ਼ਿਵ ਕੁਮਾਰ ਤੇਜਪਾਲ, ਲਲਿਤ ਓਹਰੀ, ਮਹੇਸ਼ ਸ਼ਰਮਾ, ਪ੍ਰਵੇਸ਼ ਕੁਮਾਰ ਦੱਤਾ, ਸੁਪ੍ਰੇਸ ਕੁਮਾਰ, ਜੈਪੁਰ, ਡਾ. ਦਿਨੇਸ਼ ਲਾਲੀ, ਮਹੇਸ਼ ਗੌਤਮ, ਰਮਨ ਬਾਲੀ, ਹੁਸਨ ਲਾਲ, ਅਸ਼ੋਕ ਸ਼ਰਮਾ, ਮੁਕੰਦ ਹਰੀ ਜੁਲਕਾ, ਪੰਡਿਤ ਹਰਸ਼ਵਰਧਨ, ਚੇਤਨ ਸ਼ਰਮਾ, ਸ਼ਵੇਤ ਸ਼ਰਮਾ, ਅਕਸ਼ੈ ਕੁਮਾਰ, ਜਤਿੰਦਰ ਸੇਂਗਰ, ਚਰਨਜੀਤ ਸਿੰਘ ਸੈਣੀ, ਰਾਕੇਸ਼ ਚੇਤਲ, ਗੋਪਾਲ ਗੋਗਨਾ, ਪ੍ਰੇਮ ਕੁਮਾਰ ਠੇਕੇਦਾਰ, ਬਾਲ ਕਿਸ਼ਨ ਆਨੰਦ ਆਦਿ ਹਾਜ਼ਰ ਸਨ |