29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਲ ਜਥੇਦਾਰਾਂ ਅਤੇ ਅਹੁਦੇਦਾਰਾਂ ਦਾ ਐਲਾਨ

ਅਜੀਤ ਡੈਸਕ 22-07-2025

ਨਵਾਂਸ਼ਹਿਰ, 21 ਜੁਲਾਈ (ਜਸਬੀਰ ਸਿੰਘ ਨੂਰਪੁਰ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸਰਕਲਾਂ ਦੇ ਪ੍ਰਧਾਨਾਂ ਦਾ ਅਤੇ ਜ਼ਿਲ੍ਹੇ ਦੇ ਅਹੁਦੇਦਾਰਾਂ ਦਾ ਐਲਾਨ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਵਾਨਗੀ ਉਪਰੰਤ ਸਮੂਹ ਜ਼ਿਲ੍ਹਾ ਜਥੇਬੰਦੀ ਦੇ ਡੈਲੀਗੇਟਾਂ ਅਤੇ ਹੋਰ ਅਹੁਦੇਦਾਰਾਂ ਦੀ ਸਹਿਮਤੀ ਨਾਲ ਜਥੇਬੰਦਕ ਢਾਂਚਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਨਵੇਂ ਅਹੁਦੇਦਾਰਾਂ 'ਚ ਜ਼ਿਲ੍ਹੇ ਦੇ ਸਕੱਤਰ ਜਰਨਲ ਪਰਮ ਸਿੰਘ ਖਾਲਸਾ ਨੂੰ ਬਣਾਇਆ ਗਿਆ ਅਤੇ ਸ਼ਹਿਰੀ ਪ੍ਰਧਾਨ ਹੇਮੰਤ ਕੁਮਾਰ ਬੌਬੀ ਬਣਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਸਰਕਲਾਂ 'ਚ ਐਲਾਨੇ ਗਏ ਅਹੁਦੇਦਾਰਾਂ 'ਚ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਸਰਕਲ ਕਾਹਮਾ ਦਾ ਪ੍ਰਧਾਨ ਬਲਦੇਵ ਕ੍ਰਿਸ਼ਨ ਸੋਗੀ, (ਬੱਬੂ ਨੌਰਾ), ਸਰਕਲ ਜਾਡਲਾ ਦਾ ਪ੍ਰਧਾਨ ਸ. ਅਮਰੀਕ ਸਿੰਘ ਸ਼ੇਖੂਪਰੁ, ਸਰਕਲ ਉਸਮਾਨਪੁਰ ਦਾ ਪ੍ਰਧਾਨ ਸ. ਕੁਲਵਿੰਦਰ ਸਿੰਘ ਕਾਜਮਪੁਰ, ਸਰਕਲ ਕਰਿਆਮ ਦਾ ਪ੍ਰਧਾਨ ਸ.ਹਰਪ੍ਰੀਤ ਸਿੰਘ ਖਾਰਾ, ਸਰਕਲ ਭਾਰਟਾ ਦਾ ਪ੍ਰਧਾਨ ਗੁਰਚਰਨ ਸਿੰਘ ਭਾਰਟਾ, ਸਰਕਲ ਉੜਾਪੜ ਦਾ ਪ੍ਰਧਾਨ ਸ. ਕੁਲਵਿੰਦਰ ਸਿੰਘ ਬੁਰਜ ਟਹਿਲ ਦਾਸ, ਸਰਕਲ ਰਾਹੋਂ ਸ਼ਹਿਰੀ ਪ੍ਰਧਾਨ ਸ. ਕੁਲਵਿੰਦਰ ਸਿੰਘ ਰਾਹੋਂ, ਸਰਕਲ ਨਵਾਂਸ਼ਹਿਰ ਸ਼ਹਿਰੀ 1 ਦਾ ਪ੍ਰਧਾਨ ਜਰਨੈਲ ਸਿੰਘ ਖਾਲਸਾ ਚੁਣੇ ਗਏ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਲਾਚੌਰ ਦੇ ਸਰਕਲ ਪੋਜੇਵਾਲ ਦਾ ਪ੍ਰਧਾਨ ਮਾ. ਦੇਵ ਰਾਜ ਸੰਡਰੇਵਾਲ, ਸਰਕਲ ਮਾਲੇਵਾਲ ਕੰਢੀ ਦਾ ਪ੍ਰਧਾਨ ਪਵਨ ਕੁਮਾਰ ਕੁੱਕੜਸੂਹਾਂ, ਸਰਕਲ ਟਕਾਰਲਾ ਦਾ ਪ੍ਰਧਾਨ ਵਿਜੇ ਕੁਮਾਰ ਸ਼ੰਮੀ ਉਧਨਵਾਲ, ਸਰਕਲ ਰੱਤੇਵਾਲ ਦਾ ਪ੍ਰਧਾਨ ਸੁਰਜੀਤ ਕੁਮਾਰ ਕੋਹਲੀ, ਸਰਕਲ ਕਾਠਗੜ੍ਹ ਦਾ ਪ੍ਰਧਾਨ ਜਗਜੀਤ ਸਿੰਘ ਸ਼ੰਮੀ ਜਲਾਲਪੁਰ, ਸਰਕਲ ਮਾਣੇਵਾਲ ਮੁੱਤੋਂ ਦਾ ਪ੍ਰਧਾਨ ਸ. ਬਹਾਦਰ ਸਿੰਘ ਬੱਬੂ, ਰੈਲ ਮਾਜਰਾ ਦਾ ਸਰਕਲ ਪ੍ਰਧਾਨ ਸ. ਪਰਮਜੀਤ ਸਿੰਘ ਪਨਿਆਲੀ, ਸਰਕਲ ਬਲਾਚੌਰ ਸ਼ਹਿਰੀ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਸਰਕਲ ਗੜ੍ਹੀ ਕਨੂੰਗੋ ਦਾ ਪ੍ਰਧਾਨ ਸ. ਸੁਖਵਿੰਦਰ ਸਿੰਘ ਠਠਿਆਲਾ, ਸਰਕਲ ਮਜਾਰੀ ਦਾ ਪ੍ਰਧਾਨ ਸ. ਗੁਰਦੀਪ ਸਿੰਘ ਬਕਾਪੁਰ, ਸਰਕਲ ਬਛੌੜੀ ਦਾ ਪ੍ਰਧਾਨ ਸ. ਪਿਆਰਾ ਸਿੰਘ ਰਾਣੇਵਾਲ ਟੱਪਰੀਆਂ ਚੁਣੇ ਗਏ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬੰਗਾ ਦੇ ਸਰਕਲ ਮੇਹਲੀ ਦਾ ਪ੍ਰਧਾਨ ਸ. ਧਰਮਿੰਦਰ ਸਿੰਘ ਮੰਢਾਲੀ, ਸਰਕਲ ਬਹਿਰਾਮ ਦਾ ਪ੍ਰਧਾਨ ਸ.ਗੁਰਿੰਦਰ ਸਿੰਘ ਚੱਕ ਮੰਡੇਰ, ਸਰਕਲ ਬੰਗਾ ਦਿਹਾਤੀ ਦਾ ਪ੍ਰਧਾਨ ਲਖਵੀਰ ਸਿੰਘ ਮਜਾਰੀ, ਸਰਕਲ ਕਟਾਰੀਆਂ ਦਾ ਪ੍ਰਧਾਨ ਬਲਵੰਤ ਸਿੰਘ ਲਾਦੀਆਂ, ਸਰਕਲ ਬੰਗਾ ਸ਼ਹਿਰੀ ਦਾ ਪ੍ਰਧਾਨ ਸ. ਜਸਵਿੰਦਰ ਸਿੰਘ ਮਾਨ, ਸਰਕਲ ਕਰਨਾਣਾ ਦਾ ਪ੍ਰਧਾਨ ਸ. ਕੁਲਵੀਰ ਸਿੰਘ ਭੂਖੜੀ, ਸਰਕਲ ਔੜ ਦਾ ਪ੍ਰਧਾਨ ਸ. ਕੇਸਰ ਸਿੰਘ ਮਹਿਮੂਦਪੁਰ ਚੁਣੇ ਗਏ।

ਪਿਛਲੀ ਖ਼ਬਰ 32 ਵਾਰਡਾਂ 'ਚ ਹੋਣ ਵਾਲੇ ਵਿਕਾਸ ਕਾਰਜਾਂ ਲਈ ਕੌਂਸਲਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਕਮਿਸ਼ਨਰ ਅਤੇ ਨਿਗਮ ਅਧਿਕਾਰੀ... ਅਗਲੀ ਖ਼ਬਰ ਆਸ਼ਾ ਵਰਕਰਾਂ ਦਾ ਪੰਜ ਰੋਜ਼ਾ ਟ੍ਰੇਨਿੰਗ ਕੈਂਪ ਅੱਜ ਤੋਂ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।