ਨਵਾਂਸ਼ਹਿਰ, 21 ਜੁਲਾਈ (ਜਸਬੀਰ ਸਿੰਘ ਨੂਰਪੁਰ) - ਜੁਆਇੰਟ ਐਸੋਸੀਏਸ਼ਨ ਆਫ ਇੰਡੀਪੈਂਡਟ ਮੈਡੀਕਲ ਲੈਬ ਅਤੇ ਅਲਾਈਡ ਪ੍ਰੋਫੈਸ਼ਨਲ (ਰਜਿ:) ਵਲੋਂ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿੱਚ ਖ਼ੂਨਦਾਨੀਆਂ ਦੇ ਸਹਿਯੋਗ ਨਾਲ ਕਰੀਬ 40 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਇਸ ਸਮੇਂ ਐਸੋਸੀਏਸ਼ਨ ਦੇ ਨਵਾਂਸ਼ਹਿਰ ਬਲਾਕ ਦੇ ਪ੍ਰਧਾਨ ਡਾ. ਰਾਮ ਕੁਮਾਰ ਬਿਰਹਾ, ਸਕੱਤਰ ਸੁਖਬੀਰ ਕੁਮਾਰ ਅਤੇ ਖਜ਼ਾਨਚੀ ਡਾਕਟਰ ਤਜਿੰਦਰਪਾਲ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਨਸਾਨ ਵਲੋਂ ਕੀਤਾ ਗਿਆ ਖੂਨਦਾਨ ਸਾਰੇ ਦਾਨਾਂ 'ਚੋਂ ਉੱਤਮ ਦਾਨ ਔਰ ਮਹਾਂਦਾਨ ਹੈ | ਸਾਡੇ ਵਲੋਂ ਕੀਤਾ ਗਿਆ ਖੂਨਦਾਨ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ | ਐਸੋਸੀਏਸ਼ਨ ਵਲੋਂ ਇਸ ਖੂਨਦਾਨ ਕੈਂਪ ਲਈ ਬਲੱਡ ਬੈਂਕ ਦੇ ਸਮੂਹ ਸਟਾਫ਼ ਦਾ ਅਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਹਰਪ੍ਰੀਤ, ਅਮਿਤ ਭੱਲਾ, ਸਾਹਿਲ, ਨਰੇਸ਼ ਕੁਮਾਰ, ਸਾਜਨ ਕੁਮਾਰ, ਸੰਜੀਵ ਕੁਮਾਰ, ਅਨੂਪ ਸਿੰਘ, ਲਾਲ ਚੰਦ, ਪ੍ਰਦੀਪ ਕੁਮਾਰ, ਹਰਦੀਪ ਸਿੰਘ ਸੰਘਾ, ਕੁਲਦੀਪ ਸਿੰਘ ਆਦਿ ਮੈਂਬਰ ਹਾਜ਼ਰ ਸਨ |