29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

'ਇੱਕ ਪੇੜ ਮਾਂ ਕੇ ਨਾਮ' ਅਭਿਆਨ ਤਹਿਤ ਲਗਾਏ ਬੂਟੇ <br/>

ਅਜੀਤ ਡੈਸਕ 22-07-2025
ਬੰਗਾ, 18 ਜੁਲਾਈ (ਕੁਲਦੀਪ ਸਿੰਘ ਪਾਬਲਾ)-ਭਾਰਤ ਸਰਕਾਰ ਦੁਆਰਾ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਚਲਾਏ ਗਏ ਅਭਿਆਨ 'ਇੱਕ ਪੇੜ ਮਾਂ ਕੇ ਨਾਮ' ਤਹਿਤ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇ ਬੂਟੇ ਲਗਾਏ ਗਏ | ਇਸ ਸੰਬੰਧੀ ਸਕੂਲ ਇੰਚਾਰਜ ਜਸਵਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਭੇਜੇ ਗਏ ਬੂਟਿਆਂ ਨੂੰ ਬੱਚਿਆਂ ਵਿਚ ਵੰਡਿਆ ਗਿਆ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸਾਹਿਤ ਕੀਤਾ ਗਿਆ | ਉਹਨਾਂ ਆਖਿਆ ਕਿ ਅਜੋਕੇ ਸਮੇਂ ਵਿੱਚ ਰੁੱਖ ਸਾਡੀ ਧਰਤੀ ਲਈ ਬਹੁਤ ਜ਼ਰੂਰੀ ਹਨ | ਵਧਦੀ ਗਰਮੀ ਨੂੰ ਠੱਲ੍ਹ ਪਾਉਣ ਲਈ ਅਤੇ ਵਾਤਾਵਰਨ ਦੇ ਸੰਤੁਲਨ ਲਈ ਰੁੱਖ ਅਤਿ ਲੋੜੀਂਦੇ ਹਨ | ਰੁੱਖ ਭਾਵੇਂ ਧਰਤੀ ਉੱਪਰ ਥੋੜ੍ਹੀ ਥਾਂ ਹੀ ਘੇਰਦੇ ਹਨ ਪਰ ਇਹਨਾਂ ਦੇ ਨਾਗਿਣਨਯੋਗ ਲਾਭ ਹਨ | ਸਮੂਹ ਸਕੂਲ ਸਟਾਫ਼ ਨੇ ਵੀ ਇਸ ਕੰਮ ਵਿੱਚ ਹਿੱਸਾ ਪਾਇਆ ਅਤੇ ਰੁੱਖ ਲਗਾਏ |

ਪਿਛਲੀ ਖ਼ਬਰ ਬਲਾਕ ਔੜ ਦੇ ਪਿੰਡ ਜੁਲਾਹ ਮਾਜਰਾ ਵਿਖੇ ਇਕੋ ਰਾਤ ਚਾਰ ਦੁਕਾਨਾਂ 'ਤੇ ਚੋਰੀ <br/> ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਡੀ.ਸੀ ਦਫ਼ਤਰ ਅੱਗੇ ਦਿੱਤਾ ਰੋਹ ਭਰਪੂਰ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।