29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਆਂਗਣਵਾੜੀ ਵਰਕਰਾਂ ਨੇ ਡੀ.ਸੀ ਦਫ਼ਤਰ ਅੱਗੇ ਦਿੱਤਾ ਰੋਹ ਭਰਪੂਰ ਧਰਨਾ <br/>

ਅਜੀਤ ਡੈਸਕ 22-07-2025

ਨਵਾਂਸ਼ਹਿਰ, 21 ਜੁਲਾਈ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ | ਇਸ ਮੌਕੇ ਆਈ.ਸੀ.ਡੀ.ਐਸ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਦਿੱਤੇ ਮੰਗ ਪੱਤਰ ਵਿੱਚ ਆਂਗਣਵਾੜੀ ਵਰਕਰਾਂ ਨੇ ਮੰਗ ਕੀਤੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਹੁਤ ਥੋੜੇ ਮਾਣ ਭੱਤੇ 'ਤੇ ਪਿੰਡਾਂ 'ਚ ਕੰਮ ਕਰ ਰਹੀਆਂ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਮੱਲਪੁਰੀ ਅਤੇ ਸਕੱਤਰ ਲਖਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਕੋਲ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਨੁਸਾਰ ਲਏ ਜਾਣ ਵਾਲੇ ਕੰਮਾਂ ਸਬੰਧੀ ਅੰਤਾਂ ਦਾ ਫ਼ਰਕ ਹੈ | ਵਿਭਾਗ ਵਲੋਂ ਨਾ ਤਾਂ ਉਹਨਾਂ ਨੂੰ ਕੋਈ ਮੋਬਾਈਲ ਵਗ਼ੈਰਾ ਜਾਰੀ ਕੀਤੇ ਗਏ ਹਨ ਅਤੇ ਨਾ ਹੀ ਕੋਈ ਡਾਟਾ ਪੈਕ ਦਿੱਤਾ ਗਿਆ ਹੈ | ਵਿਭਾਗ ਇੱਥੋਂ ਤੱਕ ਆਖ ਰਿਹਾ ਹੈ ਕਿ ਜਿਸ ਬੱਚੇ ਨੂੰ ਤੁਸੀਂ ਖਾਣਾ ਦੇ ਰਹੇ ਹੋ ਉਹਦੀ ਫੇਸ ਆਈ.ਡੀ ਪ੍ਰਾਪਤ ਕਰਨੀ ਹੈ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤੁਸੀਂ ਉਸ ਨੂੰ ਖਾਣਾ ਮੁਹੱਈਆ ਨਹੀਂ ਕਰਨਾ | ਇਸ ਸਬੰਧੀ ਵਿਭਾਗ ਨੂੰ ਵਾਰ-ਵਾਰ ਬੇਨਤੀਆਂ ਕਰਨ 'ਤੇ ਵੀ ਕੋਈ ਅਸਰ ਨਹੀਂ ਹੋਇਆ | ਸਗੋਂ ਵਿਭਾਗ ਵੱਲੋਂ 17 ਤਰੀਕ ਨੂੰ ਇੱਕ ਨਵਾਂ ਪੱਤਰ ਜਾਰੀ ਕਰ ਦਿੱਤਾ ਗਿਆ, ਜਿਸ ਅਨੁਸਾਰ ਉਹਨਾਂ ਕੋਲੋਂ ਜ਼ਬਰਦਸਤੀ ਕੰਮ ਲੈਣ ਲਈ ਆਖਿਆ ਗਿਆ ਹੈ | ਆਂਗਣਵਾੜੀ ਵਰਕਰਾਂ ਦੀ ਜਥੇਬੰਦੀ ਦੇ ਪ੍ਰਧਾਨ ਬਲਜੀਤ ਕੌਰ ਮੱਲਪੁਰੀ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਪੈਸੇ ਆ ਗਏ ਹੋਏ ਹਨ, ਪਰ ਫਿਰ ਵੀ ਵਰਕਰਾਂ ਨੂੰ ਮੋਬਾਈਲ ਨਹੀਂ ਦਿੱਤੇ ਜਾ ਰਹੇ | ਅਸੀਂ ਉਹ ਕੰਮ ਆਪਣੇ ਪੈਸਿਆਂ ਨਾਲ ਖ਼ਰੀਦੇ ਹੋਏ ਫੋਨਾਂ ਤੋਂ ਕਿਵੇਂ ਕਰ ਸਕਦੇ ਹਾਂ | ਅਸੀਂ 166 ਦੇ ਦਿੱਤੇ ਪੈਕ 'ਚ ਕਿੰਨਾ ਕੁ ਕੰਮ ਕਰ ਸਕਦੇ ਹਾਂ | ਕੋਈ ਵੀ ਕੰਪਨੀ 166 ਰੁਪਏ ਦਾ ਰੀਚਾਰਜ ਨਹੀਂ ਦਿੰਦੀ | ਇਸ ਮੌਕੇ ਜਸਬੀਰ ਕੌਰ, ਕਮਲਜੀਤ ਕੌਰ, ਸਤਵੰਤ ਕੌਰ, ਇੰਦਰਜੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਜ਼ਿਲੇ੍ਹ ਭਰਦੀਆਂ ਆਂਗਣਵਾੜੀ ਵਰਕਰਾਂ ਹਾਜ਼ਰ ਸਨ |

ਪਿਛਲੀ ਖ਼ਬਰ 'ਇੱਕ ਪੇੜ ਮਾਂ ਕੇ ਨਾਮ' ਅਭਿਆਨ ਤਹਿਤ ਲਗਾਏ ਬੂਟੇ <br/> ਅਗਲੀ ਖ਼ਬਰ ਬਲਾਚੌਰ ਹਲਕੇ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਵਚਨਬੱਧ- ਕਟਾਰੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।