29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬਲਾਚੌਰ ਹਲਕੇ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਵਚਨਬੱਧ- ਕਟਾਰੀਆ <br/>

ਅਜੀਤ ਡੈਸਕ 22-07-2025
ਬਲਾਚੌਰ, 21 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਦੀਆਂ ਸੜਕਾਂ ਚਾਹੇ ਉਹ ਸੰਪਰਕ ਸੜਕਾਂ ਹੋਣ ਜਾਂ ਸ਼ਹਿਰੀ ਖੇਤਰ ਦੀਆਂ ਮਜ਼ਬੂਤ ਅਤੇ ਪਾਰਦਰਸ਼ਤਾ ਨਾਲ ਬਣਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਰਾਜ ਮੰਡੀ ਬੋਰਡ ਵਲੋਂ ਬਲਾਚੌਰ ਹਲਕੇ ਲਈ 171 ਕਿੱਲੋਮੀਟਰ ਸੜਕਾਂ ਪਾਸ ਕੀਤੀਆਂ ਗਈਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਸ਼ਵਾਸ ਦਿਵਾਇਆ ਕਿ ਸੜਕਾਂ ਦੇ ਕੰਮਾਂ ਹਿੱਤ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੇ ਅੱਜ ਸ਼ਾਮੀ ਸਿਆਣਾ ਤੋਂ ਰੁੜਕੀ ਬਾਈਪਾਸ ਤੱਕ ਦਾ ਪੀ.ਡਬਲਯੂ.ਡੀ ਮਹਿਕਮੇ ਅਧੀਨ ਕੰਮ ਸ਼ੁਰੂ ਕਰਾਉਣ ਸਮੇਂ ਪ੍ਰਗਟ ਕੀਤੇ | ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2.60 ਕਿੱਲੋਮੀਟਰ ਦੀ ਲੰਬਾਈ ਵਾਲੀ ਸੜਕ ਜਿਹੜੀ ਵਧੀਆ ਤਰੀਕੇ ਨਾਲ ਬਣਾਈ ਜਾਵੇਗੀ ਤੇ ਕੁੱਲ 2 ਕਰੋੜ ਰੁਪਏ ਖ਼ਰਚ ਆਵੇਗਾ ਅਤੇ ਚਾਰ ਮਹੀਨੇ ਦੇ ਅੰਦਰ-ਅੰਦਰ ਸੜਕ ਦਾ ਕੰਮ ਸਮਾਪਤ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਧਿਆਨ ਵਿੱਚ ਸੀ | ਉਨ੍ਹਾਂ ਦੱਸਿਆ ਇਸੇ ਤਰਾਂ ਬਾਕੀ ਸਾਰੀਆਂ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਕਰਾਇਆ ਜਾ ਰਿਹਾ ਹੈ | ਇਸ ਮੌਕੇ ਪੀ.ਡਬਲਯੂ.ਡੀ ਦੇ ਐਸ.ਡੀ.ੳ ਹਿਮਾਂਸ਼ੂ ਨਾਹਰ, ਜੇ.ਈ ਰਮੇਸ਼ ਕੁਮਾਰ ਨੇ ਦੱਸਿਆ ਕਿ ਮਿਥੇ ਸਮੇਂ ਦੌਰਾਨ ਸੜਕ ਦਾ ਕੰਮ ਮੁਕੰਮਲ ਹੋ ਜਾਵੇਗਾ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਲਾਡੀ ਰਾਣਾ, ਰਣਜੀਤ ਕੁਮਾਰ ਮੀਤ ਪ੍ਰਧਾਨ, ਨਿਰਮਲਾ ਰਾਣੀ, ਰਾਧੇ ਸ਼ਾਮ ਬਿੱਲੂ, ਪਰਮਿੰਦਰ ਮੇਨਕਾ, ਪੰਮਾ ਭਾਟੀਆ, ਵਿਸ਼ੂ ਰਾਣਾ, ਅਜੇ ਪਾਲ, ਬਿੱਟੂ ਰਾਣਾ, ਰਾਮਪਾਲ ਮਹੇਸ਼ੀ, ਸਰਗਰਮ ਆਗੂ ਕਰਨਵੀਰ ਕਟਾਰੀਆ, ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰ ਮੋਹਨ ਜੇ.ਡੀ, ਕੁਲਵੀਰ ਸਿੰਘ, ਪ੍ਰੇਮ ਸਿੰਘ ਚੋਪੜਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਡੀ.ਸੀ ਦਫ਼ਤਰ ਅੱਗੇ ਦਿੱਤਾ ਰੋਹ ਭਰਪੂਰ ਧਰਨਾ <br/> ਅਗਲੀ ਖ਼ਬਰ ਨਿਰਮਲ ਸਾਗਰ ਸਕੂਲ 'ਚ ਸੜਕ ਸੁਰੱੱਖਿਆ ਹਫਤਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।