18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗ੍ਰਾਮ ਪੰਚਾਇਤ ਮੁਕੰਦਪੁਰ ਵੱਲੋਂ ਵਾਤਾਵਰਨ ਸੰਭਾਲ ਲਈ ਨਿਵੇਕਲੀ ਅਤੇ ਸ਼ਲਾਘਾਯੋਗ ਪਹਿਲ <br/>

ਪਵਨ ਗੁਰੂ ਸੰਸਥਾ ਦੇ ਮੈਂਬਰ ਅਤੇ ਸਰਪੰਚ ਮੁਕੰਦਪੁਰ ਪੰਕਜ ਲੋਹਟੀਆ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੰਦੇ ਹੋਏ | ਤਸਵੀਰ : ਅਮਰੀਕ ਸਿੰਘ ਢੀਂਡਸਾ <br/> 21-07-2025
ਮੁਕੰਦਪੁਰ, 20 ਜੁਲਾਈ (ਅਮਰੀਕ ਸਿੰਘ ਢੀਂਡਸਾ) - ਵਾਤਾਵਰਣ ਦੀ ਸਾਂਭ ਸੰਭਾਲ ਲਈ ਫੈਲਾਈ ਜਾ ਰਹੀ ਜਾਗਰੂਕਤਾ ਤਹਿਤ ਆਮ ਲੋਕਾਂ 'ਚ ਬੂਟੇ ਲਾਉਣ ਦੀ ਭਾਵਨਾ ਸਮਾਜ ਸੇਵਾ ਦੇ ਹੋਰ ਕਾਰਜਾਂ 'ਚ ਸਭ ਤੋਂ ਪ੍ਰਬਲ ਸਿੱਧ ਹੋ ਰਹੀ ਹੈ | ਇਸੇ ਭਾਵਨਾ ਤਹਿਤ ਗ੍ਰਾਮ ਪੰਚਾਇਤ ਮੁਕੰਦਪੁਰ ਵੱਲੋਂ ਸਰਪੰਚ ਪੰਕਜ ਲੋਹਟੀਆ ਦੀ ਅਗਵਾਈ ਅਤੇ ਪਵਨ ਗੁਰੂ ਸੰਸਥਾ ਮੁਕੰਦਪੁਰ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ, ਸ਼ੁੱਧ ਤੇ ਤਾਜ਼ੀ ਆਕਸੀਜਨ ਪ੍ਰਦਾਨ ਕਰਵਾਉਣ ਲਈ ਮੁਕੰਦਪੁਰ ਕਸਬੇ ਦੇ ਚਾਰ ਚੁਫੇਰੇ ਨਹਿਰਾਂ ਅਤੇ ਸੜਕਾਂ ਦੇ ਕਿਨਾਰੇ 16 ਸੌ ਬੂਟੇ ਲਗਾਉਣ ਦਾ ਵੱਡਾ ਕਾਰਜ ਨੇਪਰੇ ਚਾੜ੍ਹ ਦਿੱਤਾ ਗਿਆ | ਇਸ ਬਾਰੇ ਸੰਸਥਾ ਦੇ ਨੌਜਵਾਨ ਮੈਂਬਰਾਂ ਦੀ ਹਾਜ਼ਰੀ 'ਚ ਸਰਪੰਚ ਪੰਕਜ ਲੋਹਟੀਆ ਨੇ ਹੋਈ ਮੀਟਿੰਗ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਟੇ ਲਗਾਉਣ ਉਪਰੰਤ ਹੁਣ ਸਾਡਾ ਮੁੱਖ ਮੰਤਵ ਇਨ੍ਹਾਂ ਬੂਟਿਆਂ ਦੀ ਬੱਚਿਆਂ ਵਾਂਗ ਸਾਂਭ ਸੰਭਾਲ ਅਤੇ ਪਰਵਰਿਸ਼ ਕਰਨਾ ਹੈ ਇਸ ਵਾਸਤੇ ਸਾਰੇ ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲਗਾਏ ਹੋਏ ਬੂਟਿਆਂ ਦੀ ਸੰਭਾਲ ਅਤੇ ਪਾਣੀ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਦਾ ਅਹਿਦ ਲਿਆ ਹੈ ਅਤੇ ਇਸ ਕਾਰਜ ਲਈ ਸਪੈਸ਼ਲ ਵਰਕਰ ਵੀ ਰੱਖੇ ਗਏ ਹਨ ਜੋ ਰੋਜ਼ਾਨਾ ਸਵੇਰ ਸ਼ਾਮ ਬੂਟਿਆਂ ਨੂੰ ਪਾਣੀ ਲਗਾ ਰਹੇ ਹਨ | ਉਹਨਾਂ ਦੱਸਿਆ ਕਿ ਬੂਟਿਆਂ ਤੋਂ ਹਵਾ ਦੇ ਨਾਲ-ਨਾਲ ਵਧੀਆ ਛਾਂ, ਫਲ, ਸਜਾਵਟ ਤੋਂ ਇਲਾਵਾ ਵਧੀਆ ਲੱਕੜ ਲੈਣ ਲਈ ਇੱਕ ਮਾਲੀ ਰੱਖਿਆ ਗਿਆ ਹੈ ਜੋ ਇਹਨਾਂ ਬੂਟਿਆਂ ਦੀ ਸਾਫ ਸਫਾਈ, ਗੋਡੀ ਕਰਨ ਦੇ ਨਾਲ-ਨਾਲ ਬੂਟਿਆਂ ਦੀ ਪਰੂਨੰਗ ਭਾਵ ਵੱਡੇ ਹੋ ਰਹੇ ਬੂਟਿਆਂ ਦੀ ਛਾਂਗ ਛੰਗਾਈ ਆਦਿ ਦੀ ਜਿੰਮੇਵਾਰੀ ਨਿਭਾਵੇਗਾ | ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਮੁਕੰਦਪੁਰ ਫਗਵਾੜਾ ਸੜਕ ਦੇ ਦੋਵਾਂ ਪਾਸਿਆਂ ਤੋਂ ਬੂਟਿਆਂ ਨੇੜੇ ਉਗੇ ਘਾਹ ਬੂਟੀ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਾਲਜ ਰੋਡ ਅਤੇ ਬਾਕੀ ਥਾਵਾਂ 'ਤੇ ਵੀ ਬੂਟਿਆਂ ਦੀ ਪੂਰੀ ਸਫਾਈ ਰੱਖਣ ਲਈ ਸੰਸਦ ਅਤੇ ਪੰਚਾਇਤ ਕਾਰਜਸ਼ੀਲ ਹਨ |

ਪਿਛਲੀ ਖ਼ਬਰ ਆਟੋ ਯੂਨੀਅਨ ਵਲੋਂ 25 ਜੁਲਾਈ ਦੀ ਸੰਗਰੂਰ ਰੈਲੀ ਵਿਚ ਪਹੁੰਚਣ ਦਾ ਐਲਾਨ <br/> ਅਗਲੀ ਖ਼ਬਰ ਲਾਇਨ ਕਲੱਬ ਮੁਕੰਦਪੁਰ ਦੀ ਪ੍ਰਤੀਨਿਧਤਾ ਕਰਨ ਲਈ ਲਾਇਨ ਜਸਬੀਰ ਸਿੰਘ ਰਹੇਲਾ ਅਮਰੀਕਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।