ਮੁਕੰਦਪੁਰ, 20 ਜੁਲਾਈ (ਅਮਰੀਕ ਸਿੰਘ ਢੀਂਡਸਾ)-ਲਾਇਨ ਕਲੱਬ ਮੁਕੰਦਪੁਰ ਹਮੇਸ਼ਾ ਮਾਨਵਤਾ ਦੀ ਭਲਾਈ 'ਚ ਮੋਹਰੀ ਰਿਹਾ ਹੈ | ਅੱਜ ਲਾਇਨ ਕਲੱਬ ਮੁਕੰਦਪੁਰ ਦੇ ਡਾਇਰੈਕਟਰ ਅਤੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਰਹੇਲਾ ਅੰਤਰਰਾਸ਼ਟਰੀ ਲਾਇਨ ਕਾਨਫਰੰਸ ਲਈ ਵਿਸ਼ੇਸ਼ ਤੌਰ 'ਤੇ ਅਮਰੀਕਾ ਲਈ ਰਵਾਨਾ ਹੋਏ | ਲਾਇਨ ਕਲੱਬ ਮੁਕੰਦਪੁਰ ਦੇ ਸਮੂਹ ਮੈਂਬਰਾਂ ਵੱਲੋਂ ਉਹਨਾਂ ਦਾ ਅਮਰੀਕਾ ਜਾਣ 'ਤੇ ਸ਼ੁੱਭਕਾਮਨਾਵਾਂ ਸਹਿਤ ਨਿੱਘੀ ਵਿਦਾਇਗੀ ਦਿੱਤੀ ਗਈ | ਉਹ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਲਾਇਨ ਕਲੱਬ ਮੁਕੰਦਪੁਰ ਦੀ ਪ੍ਰਤੀਨਿਧਤਾ ਕਰਨਗੇ | ਇਸ ਸਮੇਂ ਕਲੱਬ ਸੈਕਟਰੀ ਲਾਇਨ ਅਮਰਜੀਤ ਖਟਕੜ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਸ ਸਮੇਂ ਕਲੱਬ ਪ੍ਰਧਾਨ ਰਾਜੀਵ ਸ਼ਰਮਾ, ਗੁਰਮੁਖ ਸਿੰਘ, ਬਲਜੀਤ ਸਿੰਘ, ਪਰਮਜੀਤ ਰਹੇਲਾ, ਬਲਜਿੰਦਰ ਕੁਮਾਰ ਬਿੱਲਾ, ਕੁਲਦੀਪ ਬੰਗਾ, ਮਦਨ ਲਾਲ, ਹਰਦੇਵ ਰਾਮ, ਬਲਜੀਤ ਸਿੰਘ ਲੱਲ੍ਹ, ਸਤਵੀਰ ਸਿੰਘ ਪੱਲੀ ਝਿੱਕੀ, ਤਰਲੋਚਨ ਸਿੰਘ ਵਿਰਦੀ, ਗੁਰਪਾਲ ਸਿੰਘ ਆਦਿ ਹਾਜ਼ਰ ਸਨ | ਇਹ ਸਮੇਂ ਰੀਜਨ ਚੇਅਰ ਪਰਸਨ ਲਾਇਨ ਭੂਸ਼ਣ ਖੰਨਾ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |