18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਲਾਚੌਰ 'ਚ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਮੁੜ ਤੋਂ ਸ਼ੁਰੂ ਹੋਣ 'ਤੇ ਮਰੀਜ਼ ਹੋਏ ਬਾਗੋਬਾਗ <br/>

ਰੂੜਾ ਮੱਲ -ਬਨਾਰਸੀ ਦਾਸ ਜੈਨ ਧਰਮਸ਼ਾਲਾ ਗਹੂੰਣ ਰੋਡ ਬਲਾਚੌਰ ਵਿਖੇ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਵਿਖੇ ਡਾ. ਹਰਜਿੰਦਰ ਸਿੰਘ ਬੈਂਸ ਨਾਲ ਦਿਖਾਈ ਦੇ ਰਹੇ ਸਾਬਕਾ ਕੌਂਸਲਰ ਤੇ ਸਮਾਜ ਸੇਵੀ ਰਾਕੇਸ਼ ਕੁਮਾਰ ਇੱਲੀ ਜੈਨ, ਐਡਵੋਕੇਟ ਅਜੇ ਜੈਨ | ਤਸਵੀਰ : ਦੀਦਾਰ ਸਿੰਘ ਬਲਾਚੌਰੀਆ <br/> 21-07-2025
ਬਲਾਚੌਰ, 20 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ ਸ਼ਹਿਰ 'ਚ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਮੁੜ ਤੋਂ ਸ਼ੁਰੂ ਹੋ ਗਈ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਹੋਮਿਓਪੈਥਿਕ ਵਿਧੀ ਨਾਲ ਇਲਾਜ ਕਰਾਉਣ ਲਈ ਹੁਣ ਬਲਾਚੌਰ ਤੋਂ ਬਾਹਰ ਨਹੀ ਜਾਣਾ ਪਵੇਗਾ | ਹੁਣ ਡਿਸਪੈਂਸਰੀ ਰੂੜਾ ਮੱਲ-ਬਨਾਰਸੀ ਦਾਸ ਜੈਨ ਧਰਮਸ਼ਾਲਾ ਗਹੂੰਣ ਰੋਡ ਬਲਾਚੌਰ ਦੇ ਕੰਪਲੈਕਸ ਵਿਖੇ ਅਰੰਭ ਹੋ ਗਈ ਹੈ ਅਤੇ ਐਚ.ਐਮ.ਓ ਡਾ. ਹਰਜਿੰਦਰ ਸਿੰਘ ਬੈਂਸ ਬੰਗਾ ਵਾਲੇ ਪਹਿਲਾਂ ਵਾਂਗ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਮਰੀਜ਼ਾਂ ਨੂੰ ਸੇਵਾਵਾਂ ਦੇਣਗੇ | ਸਾਬਕਾ ਕੌਂਸਲਰ ਅਤੇ ਰੂੜਾ ਮੱਲ-ਬਨਾਰਸੀ ਦਾਸ ਧਰਮਸ਼ਾਲਾ ਕਮੇਟੀ ਨਾਲ ਸਬੰਧਤ ਰਾਕੇਸ਼ ਕੁਮਾਰ ਇੱਲ੍ਹੀ ਜੈਨ ਅਤੇ ਐਡਵੋਕੇਟ ਅਜੇ ਜੈਨ ਨੇ ਦੱਸਿਆ ਕਿ ਹਰਿਆਵਲ ਭਰੇ ਵਾਤਾਵਰਣ ਵਿੱਚ ਸਥਿਤ ਜੈਨ ਧਰਮਸ਼ਾਲਾ ਵਿਖੇ ਮਰੀਜਾਂ ਲਈ ਹਰ ਪ੍ਰਕਾਰ ਦੀ ਸੁਵਿਧਾ ਹੋਵੇਗੀ ਅਤੇ ਇਸ ਕੰਪਲੈਕਸ ਵਿੱਚ ਸ਼ਾਨਦਾਰ ਪਾਰਕ ਦਾ ਨਿਰਮਾਣ ਕੰਮ ਜਾਰੀ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਮਰੀਜਾਂ ਨੂੰ ਹੋਮਿਓਪੈਥੀ ਦੀਆਂ ਸੇਵਾਵਾਂ ਲੈਣ ਲਈ ਨਵਾਂਸ਼ਹਿਰ ਜਾਂ ਬੰਗਾ ਸ਼ਹਿਰ ਜਾਣਾ ਪੈਂਦਾ ਸੀ | ਇੱਥੇ ਜਿਕਰਯੋਗ ਹੈ ਕਿ ਬਲਾਚੌਰ ਦੇ ਗਹੂੰਣ ਰੋਡ ਸਥਿਤ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸਬ ਡਵੀਜਨ ਹਸਪਤਾਲ (ਪੁਰਾਣੇ ਹਸਪਤਾਲ) ਦੀ ਇਮਾਰਤ ਵਿੱਚ ਕਰੀਬ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਚੱਲਦੀ ਆ ਰਹੀ ਸੀ, ਪਰ ਆਮ ਆਦਮੀ ਕਲੀਨਿਕ ਦੀ ਸਥਾਪਤੀ ਲਈ ਕਮਰਿਆਂ ਦੇ ਨਵੀਨੀਕਰਨ ਉਪਰੰਤ ਹੋਮਿਓਪੈਥਿਕ ਡਿਸਪੈਂਸਰੀ ਲਈ ਸਹੀ ਹਾਲਤ ਵਾਲਾ ਕਮਰਾ ਨਾ ਮਿਲਣ ਕਾਰਨ ਪਿੱਛਲੇ ਕਾਫੀ ਸਮੇਂ ਤੋਂ ਹੋਮਿਓਪੈਥਿਕ ਦੀਆਂ ਸੇਵਾਵਾਂ ਬੰਦ ਹੋ ਗਈਆਂ ਸਨ ਅਤੇ ਓ.ਪੀ.ਡੀ ਹਿੱਤ ਸੈਂਕੜੇ ਮਰੀਜਾਂ ਨੂੰ ਲੰਮਾਂ ਸਮਾਂ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ | ਲੇਕਿਨ ਰੂੜਾ ਮੱਲ ਬਨਾਰਸੀ ਦਾਸ ਜੈਨ ਧਰਮਸ਼ਾਲਾ ਕਮੇਟੀ ਵੱਲੋਂ ਵੱਡਾ ਉਪਰਾਲਾ ਕਰਦਿਆਂ ਡਿਸਪੈਂਸਰੀ ਲਈ ਸ਼ਾਨਦਾਰ ਖੁੱਲ੍ਹਾ ਡੁੱਲਾ ਕਮਰਾ ਤਿਆਰ ਕਰਕੇ ਦੇ ਦਿੱਤਾ ਅਤੇ ਜਿੱਥੇ ਪਹਿਲਾਂ ਵਾਂਗ ਹਰ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਮਰੀਜਾਂ ਨੂੰ ਸੇਵਾਵਾਂ ਬਲਾਚੌਰ ਸ਼ਹਿਰ ਵਿੱਚ ਮਿਲਣੀਆਂ ਸ਼ੁਰੂ ਹੋ ਗਈਆਂ |

ਪਿਛਲੀ ਖ਼ਬਰ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਚੌਗਿਰਦੇ ਦੀ ਸਫ਼ਾਈ ਰੱਖਣੀ ਜ਼ਰੂਰੀ-ਸਰਬਜੀਤ ਕੌਰ <br/> ਅਗਲੀ ਖ਼ਬਰ ਬੇਹੱਦ ਸ਼ਾਨਦਾਰ ਰਿਹਾ ਰੋਟਰੀ ਕਲੱਬ ਬੰਗਾ ਦਾ ਇੰਸਟਾਲੇਸ਼ਨ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।