ਨਵਾਂਸ਼ਹਿਰ, 20 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਦੀ ਪੰਜਾਬ ਸਟੇਟ ਸਹਿਕਾਰੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਰਾਜ ਕੁਮਾਰ ਜਾਡਲੀ ਸੈਕਟਰੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸੈਂਟਰਲ ਕੋਆਪਰੇਟਿਵ ਬੈਂਕ ਨੇੜੇ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਗਮ ਕਰਵਾਇਆ ਗਿਆ | ਸਨਮਾਨ ਸਮਾਗਮ 'ਚ ਜਗਦੀਪ ਸਿੰਘ ਅਬੋਹਰ ਪੰਜਾਬ ਪ੍ਰਧਾਨ, ਸ਼ਿੰਗਾਰਾ ਸਿੰਘ ਲੰਗੇਰੀ ਸਟੇਟ ਜਨਰਲ ਸਕੱਤਰ, ਗੁਰਤੇਜ ਸਿੰਘ ਬਰਨਾਲਾ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜਿਨ੍ਹਾਂ ਨੂੰ ਜਾਡਲੀ ਅਤੇ ਸਾਥੀਆਂ ਵਲੋਂ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ | ਪੰਜਾਬ ਪ੍ਰਧਾਨ ਜਗਦੀਪ ਸਿੰਘ ਅਬੋਹਰ ਨੇ ਆਪਣੇ ਸਾਥੀਆਂ ਸਮੇਤ ਰਾਜ ਕੁਮਾਰ ਜਾਡਲੀ ਜ਼ਿਲ੍ਹਾ ਪ੍ਰਧਾਨ ਨੂੰ ਯੂਨੀਅਨ ਪ੍ਰਤੀ ਵਧੀਆ ਸਭਾਵਾਂ ਨਿਭਾਉਣ 'ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ | ਸ਼ਿੰਗਾਰਾ ਸਿੰਘ ਲੰਗੇਰੀ ਸਟੇਟ ਜਨਰਲ ਸਕੱਤਰ ਨੇ ਸਟੇਜ ਦੀ ਕਾਰਵਾਈ ਨੂੰ ਨਿਭਾਉਂਦਿਆਂ ਸਾਥੀਆਂ ਨੂੰ ਇਸ ਸਨਮਾਨ ਸਮਾਗਮ 'ਤੇ ਪਹੁੰਚਣ 'ਤੇ ਵਧਾਈ ਦਿੱਤੀ | ਇਸ ਸਮੇਂ ਇਕਬਾਲ ਸਿੰਘ, ਅਮਨ ਭਾਰਤਵਾਜ, ਕੁਲਤਾਰ ਸਿੰਘ, ਬਲਦੀਪ ਸਿੰਘ, ਰਾਜਵੰਤ ਸਿੰਘ ਸਾਰੇ ਜ਼ਿਲੇ੍ਹ ਦੇ ਬਲਾਕ ਪ੍ਰਧਾਨ ਹਾਜ਼ਰ ਹੋਏ | ਵਿਸ਼ੇਸ਼ ਤੌਰ 'ਤੇ ਪਰਵਿੰਦਰ ਸਿੰਘ ਕਲੇਰਾਂ ਸਾਬਕਾ ਪ੍ਰਧਾਨ, ਅਮਰੀਕ ਸਿੰਘ ਬੇਗਮਪੁਰ ਸਾਬਕਾ ਪ੍ਰਧਾਨ, ਪਰਗਟ ਸਿੰਘ ਸਾਬਕਾ ਪ੍ਰਧਾਨ, ਤਾਰਾ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਲਖਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਰੂਪਨਗਰ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਜੀਂਦੋਵਾਲ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |