ਬੰਗਾ, 20 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰੂ ਨਾਨਕ ਕਾਲਜ ਫਾਰ ਵਿਮੈਨ ਬੰਗਾ ਵਿਖੇ ਨਵੇਂ ਸੈਸ਼ਨ 2025-26 ਦੀ ਅਰੰਭਤਾ ਬੂਟੇ ਲਗਾ ਕੇ ਕੀਤੀ | ਇਸ ਮੌਕੇ ਮਾਤਾ ਕਿਸ਼ਨ ਕੌਰ ਜੀ ਚੈਰੀਟੇਬਲ ਸੁਸਾਇਟੀ ਤੇ ਵਾਤਾਵਰਣ ਪ੍ਰੇਮੀ ਦਲਜੀਤ ਸਿੰਘ ਹੁੰਦਲ ਵੱਲੋਂ ਕਾਲਜ 'ਚ ਬੂਟੇ ਵੀ ਵੰਡੇ | ਕਾਲਜ ਦੇ ਪਿ੍ੰਸੀਪਲ ਮੈਡਮ ਮੀਨੂੰ ਭੋਲਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਬੂਟੇ ਲਗਾਉਣ ਦੇ ਕਾਰਜ 'ਚ ਭਾਗ ਲਿਆ | ਬੂਟਾ ਲਗਾਉਣ ਤੋਂ ਬਾਅਦ ਪਿ੍ੰਸੀਪਲ ਮੈਡਮ ਮੀਨੂੰ ਭੋਲਾ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਬਹੁਤ ਜਰੂਰੀ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣੇ ਚਾਹੀਦੇ ਹਨ | ਇਸ ਮੌਕੇ ਪ੍ਰੋ. ਸੰਦੀਪ ਕੌਰ, ਡਾ. ਮੋਨਿਕਾ ਸਾਹਨੀ, ਪ੍ਰੋ. ਕੀਮਤੀ ਹਰੀਸ਼, ਪ੍ਰੋ. ਨੀਤੂ ਸੁਮਨ, ਡਾ. ਹਰਮਨਦੀਪ ਕੌਰ ਬਿੰਦਰਾ, ਪ੍ਰੋ. ਪਰਵਿੰਦਰ ਕੁਮਾਰ, ਪ੍ਰੋ. ਦਕਸ਼ ਸ਼ਰਮਾ, ਮਿਸਿਜ ਬਿਮਲਾ, ਕੈਪਟਨ ਹਰਬੰਸ ਸਿੰਘ, ਨਗਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਕੌਰ, ਨਰਾਇਣ ਬਹਾਦਰ, ਮੋਨੂੰ ਕੁਮਾਰ ਮਾਲੀ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |