18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਡਾ. ਸੁੱਖੀ ਵਲੋਂ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਪਿੰਡ-ਪਿੰਡ ਮੀਟਿੰਗਾਂ <br/>

ਪਿੰਡ ਮੁੰਨਾ 'ਚ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਸਮੇਂ ਵੱਖ-ਵੱਖ ਆਗੂ | ਤਸਵੀਰ : ਮਹਿੰਦਰਪਾਲ ਸਿੰਘ <br/> 21-07-2025
ਘੁੰਮਣਾਂ, 20 ਜੁਲਾਈ (ਮਹਿੰਦਰਪਾਲ ਸਿੰਘ)- ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ ਨਸ਼ਿਆਂ ਨੂੰ ਖ਼ਤਮ ਕਰਨ ਸੰਬੰਧੀ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਡਾ. ਸੁਖਵਿੰਦਰ ਸੁੱਖੀ ਕੈਬਨਿਟ ਮੰਤਰੀ ਨੇ ਪਿੰਡ ਮੁੰਨਾ, ਮਾਂਗਟ ਡੀਂਗਰੀਆਂ, ਘੁੰਮਣਾਂ, ਮੇਹਲੀਆਣਾ 'ਚ ਮੀਟਿੰਗਾਂ ਕੀਤੀਆਂ | ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪਿੰਡ ਵਾਸੀ ਸਹਿਯੋਗ ਦੇਣ | ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲੇ ਦਾ ਨਾਮ ਪਤਾ ਦੱਸਿਆ ਜਾਵੇ ਤਾਂ ਕਿ ਨਸ਼ਾ ਕਰਨ ਵਾਲੇ ਦਾ ਨਸ਼ਾ ਛੁਡਵਾਇਆ ਜਾਵੇ ਤੇ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਈ ਜਾਵੇ | ਇਸ ਮੌਕੇ ਸਰਪੰਚ ਪਰਮਜੀਤ ਕੌਰ ਮੁੰਨਾ, ਸਰਪੰਚ ਬਿਮਲਾ ਦੇਵੀ ਮਾਂਗਟ, ਸਰਪੰਚ ਤੀਰਥਾ ਰਾਣੀ ਡੀਂਗਰੀਆਂ, ਰਛਪਾਲ ਸਿੰਘ ਮੁੰਨਾ, ਸਰਬਜੀਤ ਸਿੰਘ ਮੁੰਨਾ, ਸਰਪੰਚ ਰਾਜ ਕੁਮਾਰ, ਸਾਬਕਾ ਚੇਅਰਮੈਨ ਤੀਰਥ ਸਿੰਘ, ਸਤਪਾਲ ਪੰਚ, ਚਰਨਜੀਤ ਚੰਨਾ, ਸੋਹਣ ਲਾਲ ਢੰਡਾ ਸੀਨੀਅਰ ਆਗੂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ, ਚੈਨ ਰਾਮ ਪੰਚ, ਜਗਦੀਸ਼ ਲਾਲ, ਹਰਜਿੰਦਰ ਕੌਰ ਪੰਚ, ਦੀਦਾਰ ਸਿੰਘ ਪੰਚ, ਗੁਰਜੀਤ ਕੌਰ ਪੰਚ, ਗੁਰਪਾਲ ਕੌਰ ਪੰਚ, ਚੂਹੜ ਸਿੰਘ, ਮੱਖਣ ਸਿੰਘ, ਜਸਵੀਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਨੰਬਰਦਾਰ, ਕੇਵਲ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਸੋਹਣ ਲਾਲ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਧ ਬਾਬਾ ਜੰਬੂ ਜੀਤ ਦਾ ਸਾਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਸਮਾਪਤ <br/> ਅਗਲੀ ਖ਼ਬਰ ਸਵ: ਕਰਮ ਚੰਦ ਪੱਲੀ ਉੱਚੀ ਨਮਿਤ ਪਰਿਵਾਰ ਵਲੋਂ ਮੇਲ ਤੇ ਮਿਲਾਪ ਰਸਮ ਕਿਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।