18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਿੱਧ ਬਾਬਾ ਜੰਬੂ ਜੀਤ ਦਾ ਸਾਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਸਮਾਪਤ <br/>

ਅਜੀਤ ਡੈਸਕ 21-07-2025
ਪੋਜੇਵਾਲ ਸਰਾਂ, 20 ਜੁਲਾਈ (ਬੂਥਗੜ੍ਹੀਆ) - ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਥਿਤ ਸਿੱਧ ਪੀਠ ਬਾਬਾ ਜੰਬੂ ਜੀਤ ਦਾ ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਪਿੰਡ ਭੂਰੀਵਾਲੇ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਤੇ ਸਮੂਹ ਮੰਦਰ ਕਮੇਟੀ ਦੇ ਸਹਿਯੋਗ ਸਦਕਾ ਕਰਵਾਇਆ ਗਿਆ | ਤਿੰਨ ਰੋਜ਼ਾ ਕਰਵਾਏ ਸੰਤ ਸਮਾਗਮ ਦੇ ਅੰਤਿਮ ਦਿਨ ਅਚਾਰੀਆ ਬਾਬਾ ਗਰੀਬਦਾਸ ਦੀ ਅੰਮਿ੍ਤ ਬਾਣੀ ਦੇ ਆਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਬਹੁਤ ਸਾਰੇ ਸਿੱਧਪੀਠ ਮਹਾਂਪੁਰਸ਼ਾਂ ਦਾ ਵਾਸ ਹੈ | 84-85 ਸਾਲ ਪਹਿਲੇ ਮਹਾਰਾਜ ਭੂਰੀਵਾਲਿਆਂ ਨੇ ਬ੍ਰਹਮਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਦੀ ਚਰਨ ਛੋਹ ਧਰਤੀ 'ਤੇ ਆਪਣੇ ਚਰਨ ਪਾਏ ਤੇ ਭੁੱਲੇ ਭਟਕੇ ਲੋਕਾਂ ਨੂੰ ਧਾਗੇ ਤਬੀਤਾਂ ਤੋਂ ਦੂਰ ਕੀਤਾ ਤੇ ਬਾਣੀ ਤੇ ਨਾਮ ਸ਼ਬਦ ਦੇ ਨਾਲ ਜੋੜਿ੍ਹਆ | ਸਮਾਗਮ ਦੌਰਾਨ ਪਹੁੰਚੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਤੇ ਹਲਕੇ ਦੇ ਲੋਕਾਂ ਨੂੰ ਬਾਬਾ ਜੰਬੂ ਜੀਤ ਜੀ ਦੇ ਸਾਲਾਨਾ ਸਮਾਗਮ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਬਾਬਾ ਜੀ ਦੀ ਅਪਾਰ ਕਿ੍ਪਾ ਸਦਕਾ ਝੰਡੂਪੁਰ ਤੋਂ ਬਾਬਾ ਜੀ ਦੇ ਅਸਥਾਨ ਨੂੰ ਜਾਣ ਵਾਲੇ ਕੱਚੇ ਰਸਤੇ ਲਈ 90 ਹਜ਼ਾਰ ਦੇ ਕਰੀਬ ਇੰਟਰਲਾਕ ਲਗਾ ਕੇ ਸੜਕ ਤਿਆਰ ਕੀਤੀ ਜਾ ਚੁੱਕੀ ਹੈ | ਸਮਾਗਮ ਦੌਰਾਨ ਪਹੁੰਚੇ ਡਿਪਟੀ ਸਪੀਕਰ ਪੰਜਾਬ ਸਰਕਾਰ ਜੈ ਕਿ੍ਸ਼ਨ ਸਿੰਘ ਰੌੜ੍ਹੀ ਨੇ ਕਿਹਾ ਕਿ ਭੂਰੀਵਾਲਿਆਂ ਨੇ ਸਾਡੇ ਇਲਾਕੇ ਦੇ ਅੰਦਰ ਗਿਆਨ ਦੇ ਹਨੇਰੇ ਨੂੰ ਦੂਰ ਕਰਨ ਦਾ ਦੀਪਕ ਜਗਾਇਆ | ਸਮਾਗਮ ਦੌਰਾਨ ਵੱਖ-ਵੱਖ ਹਸਪਤਾਲਾਂ ਵਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ, ਚੇਅਰਮੈਨ ਮਾਰਕੀਟ ਕਮੇਟੀ ਸੇਠੀ ਉਧਨੋਵਾਲ, ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਕੁਮਾਰ ਮੰਗੂਪੁਰ, ਪੰਡਿਤ ਸੰਤੋਸ਼ ਮਾਲੇਵਾਲ, ਪ੍ਰਧਾਨ ਵੀ. ਕੇ ਚੌਧਰੀ, ਪ੍ਰੇਮ ਚੰਦ ਬੂਥਗੜ੍ਹ, ਕਾਲਾ ਪ੍ਰਧਾਨ, ਸਰਪੰਚ ਰਾਮ ਸਰੂਪ ਭੂੰਬਲਾ, ਸੱਤਪਾਲ ਫੌਜੀ, ਰਾਮ ਪ੍ਰਕਾਸ਼, ਡਾ. ਯਸ਼ਪਾਲ ਬੂਥਗੜ੍ਹ, ਹਰਨਾਮ ਦਾਸ ਮੁੰਡਣ, ਰਾਮਜੀ ਦਾਸ, ਅੱਛਰਦਾਸ, ਜਸਵੰਤ ਰਾਏ, ਤੇਲੂ ਕਟਾਰੀਆ, ਕੁੰਦਨ ਲਾਲ, ਰਾਮਦਾਸ, ਰਾਮਪਾਲ, ਸਰਪੰਚ ਤੀਰਥ ਰਾਮ ਬੂਥਗੜ੍ਹ, ਬਲਬੀਰ ਚੰਦ ਭੀਲਾ, ਸਾਬਕਾ ਸਰਪੰਚ ਦਰਸ਼ਨ ਲਾਲ, ਓਮੀ ਪ੍ਰਧਾਨ, ਨੀਕੂ ਭਗਤ, ਬੀਰਬਲ ਕਾਲਾ, ਹੈਪੀ ਪ੍ਰਧਾਨ, ਸੇਠੀ ਭੂੰਬਲਾ ਸਮੂਹ ਸੰਗਤਾਂ ਪਿੰਡ ਭੂਰੀਵਾਲੇ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਦੇ ਨੌਜਵਾਨਾਂ ਵਲੋਂ ਜੋੜ ਮੇਲੇ ਦੌਰਾਨ ਸੇਵਾ ਕੀਤੀ |

ਪਿਛਲੀ ਖ਼ਬਰ ਪਰਵਿੰਦਰ ਪਾਲ ਸਿੰਘ ਰਠੌਰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਅਮਰੀਕਾ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਡਾ. ਸੁੱਖੀ ਵਲੋਂ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਪਿੰਡ-ਪਿੰਡ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।