18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਗਤ ਸਿੰਘ ਸੁਸਾਇਟੀ ਵਲੋਂ ਕਰਨਾਣਾ 'ਚ ਕੱਢੀ ਨਸ਼ਿਆਂ ਵਿਰੁੱਧ ਜਾਗੋ <br/>

ਪਿੰਡ ਕਰਨਾਣਾ 'ਚ ਨਸ਼ਿਆਂ ਵਿਰੁੱਧ ਜਾਗੋ ਕੱਢਦੇ ਹੋਏ ਸਮਾਜ ਸੇਵੀ ਅਮਰਜੀਤ ਸਿੰਘ ਕਰਨਾਣਾ ਅਤੇ ਨਗਰ ਨਿਵਾਸੀ | ਤਸਵੀਰ : ਕਰਮ ਲਧਾਣਾ <br/> 21-07-2025
ਬੰਗਾ, 20 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਦੀ ਅਗਵਾਈ 'ਚ ਪਿੰਡ ਕਰਨਾਣਾ 'ਚ ਨਸ਼ਿਆਂ ਦੇ ਖਿਲਾਫ ਜਾਗੋ ਕੱਢੀ ਗਈ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਕਰਨਣਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਵੱਡੇ ਪੱਧਰ 'ਤੇ ਟੈਕਸ ਦੇ ਰੂਪ 'ਚ ਰਾਸ਼ੀ ਮਿਲਦੀ ਹੈ | ਪਰ ਇਸ ਸ਼ਰਾਬ ਨੇ ਹੁਣ ਤੱਕ ਅਨੇਕਾਂ ਘਰ ਬਰਬਾਦ ਕੀਤੇ ਹਨ ਤੇ ਖਰਾਬ ਕੀਤੇ ਹਨ, ਓਨੇ ਚਿੱਟੇ ਨੇ ਵੀ ਨਹੀਂ ਕੀਤੇ | ਲੋਕ ਰਾਤ ਨੂੰ ਸ਼ਰਾਬ ਪੀ ਕੇ ਅਕਸਰ ਲੜਾਈ ਕਰਦੇ ਦੇਖੇ ਜਾ ਸਕਦੇ ਹਨ | ਘਰੇਲੂ ਲੜਾਈਆਂ ਵੀ ਅੱਧੀਆਂ ਸ਼ਰਾਬ ਕਰਕੇ ਹੀ ਹੁੰਦੀਆਂ ਹਨ | ਮਜ਼ਦੂਰ ਵੀ ਰਾਤ ਨੂੰ ਸ਼ਰਾਬ ਪੀ ਕੇ ਹੀ ਘਰ ਨੂੰ ਆਉਂਦਾ ਹੈ | ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਹਨ | ਜਿਸ ਤਰ੍ਹਾਂ ਬਿਹਾਰ, ਗੁਜਰਾਤ 'ਚ ਸ਼ਰਾਬ 'ਤੇ ਪਾਬੰਦੀ ਹੈ | ਪੰਜਾਬ 'ਚ ਵੀ ਜੇਕਰ ਸ਼ਰਾਬ ਬੰਦ ਹੋ ਜਾਵੇ ਤੇ ਅੱਧੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ | ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਨ ਕਈ ਮੁਲਾਜ਼ਮ ਵੀ ਸ਼ਰਾਬ ਪੀ ਕੇ ਅਕਸਰ ਸੜਕਾਂ 'ਚ ਟੱਲੀ ਹੋਏ ਦਿਸਦੇ ਹਨ | ਪੰਜਾਬ ਸਰਕਾਰ ਸ਼ਰਾਬ ਨੂੰ ਵੀ ਨਸ਼ਿਆਂ ਦੀ ਕੈਟੇਗਰੀ 'ਚ ਲਿਆ ਕੇ ਸ਼ਰਾਬ ਦੇ ਠੇਕੇ ਬੰਦ ਕਰੇ |

ਪਿਛਲੀ ਖ਼ਬਰ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ 'ਆਪ' ਵਲੋਂ ਕਟਾਰੀਆ ਤੇ ਧਾਲੀਵਾਲ ਦੀ ਗੁਜਰਾਤ 'ਚ ਲਗਾਈ ਗਈ ਡਿਊਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।