18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਾਉਣੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ <br/>

ਔੜ ਵਿਖੇ ਖੇਤੀਬਾੜੀ ਵਿਭਾਗ ਵਲੋਂ ਲਗਾਏ ਗਏ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਖੇਤੀਬਾੜੀ ਅਫ਼ਸਰ ਡਾ. ਲੇਖ ਰਾਜ ਬੇਗੋਵਾਲ ਤੇ ਮਾਹਿਰ ਡਾਕਟਰਾਂ ਦੀ ਟੀਮ ਤੇ ਹਾਜ਼ਰ ਕਿਸਾਨਾਂ ਦਾ ਦਿ੍ਸ਼ | ਤਸਵੀਰਾਂ : ਗੁਰਨਾਮ ਸਿੰਘ ਸੈਣੀ <br/> 21-07-2025
ਔੜ, 20 ਜੁਲਾਈ (ਗੁਰਨਾਮ ਸਿੰਘ ਸੈਣੀ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਡਾ. ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਲੇਖ ਰਾਜ ਬੇਗੋਵਾਲ ਬਲਾਕ ਖੇਤੀਬਾੜੀ ਅਫਸਰ ਔੜ ਦੀ ਅਗਵਾਈ ਹੇਠ ਬਲਾਕ ਪੱਧਰ ਦਾ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਮਾਈਦਿੱਤਾ ਰੋਡ ਔੜ ਵਿਖੇ ਲਗਾਇਆ ਗਿਆ | ਇਸ ਕੈਂਪ 'ਚ ਵਣ-ਵਿਭਾਗ ਦੇ ਸਹਿਯੋਗ ਨਾਲ ਕਿਸਾਨਾਂ ਨੂੰ 10-10 ਫਲਦਾਰ/ ਫੁੱਲਦਾਰ ਬੂਟੇ ਵੰਡੇ ਗਏ | ਜਿਸ 'ਚ 100 ਤੋਂ ਵੱਧ ਅਗਾਂਹਵਧੂ ਜ਼ਿਮੀਦਾਰਾਂ ਨੇ ਭਾਗ ਲਿਆ | ਇਸ ਮੌਕੇ ਬੋਲਦਿਆਂ ਡਾ. ਲੇਖ ਰਾਜ ਬੇਗੋਵਾਲ ਨੇ ਕਿਸਾਨਾਂ ਨੂੰ ਰੁੱਖਾਂ ਦੀ ਮਹੱਤਤਾ ਅਤੇ ਵਾਤਾਵਰਣ ਨੂੰ ਸੰਭਾਲਣ ਬਾਰੇ ਜਾਣਕਾਰੀ ਦਿੱਤੀ | ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੇਲੋੜੀਆਂ ਜ਼ਹਿਰਾਂ ਦੀ ਵਰਤੋਂ ਨਾ ਕਰਨ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਮੁਤਾਬਕ ਹੀ ਸਾਉਣੀ ਦੀਆਂ ਫਸਲਾਂ 'ਤੇ ਸਪਰੇਅ ਕਰਨ | ਵਣ ਵਿਭਾਗ ਤੋਂ ਨਰਿੰਦਰਪਾਲ ਵਣ ਰੇਂਜ ਅਫ਼ਸਰ ਅਤੇ ਚਿਰਾਗ ਲਖੋਤਰਾ ਬਲਾਕ ਵਣ ਅਫ਼ਸਰ ਨੇ ਕਿਸਾਨਾਂ ਨੂੰ ਰੁੱਖਾਂ ਦੀ ਸੰਭਾਲ ਅਤੇ ਵਾਤਾਵਰਣ ਨੂੰ ਬਚਾਉਣ ਬਾਰੇ ਦੱਸਿਆ | ਕੈਂਪ 'ਚ ਖੇਤੀਬਾੜੀ ਵਿਸਥਾਰ ਅਫ਼ਸਰ ਦੀਪਕ ਕੁਮਾਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ | ਪ੍ਰੋਜੈਕਟ ਡਾਇਰੈਕਟਰੇਟ ਆਤਮਾ ਕਮਲਦੀਪ ਸਿੰਘ ਸੰਘਾ, ਖੇਤੀਬਾੜੀ ਵਿਸਥਾਰ ਅਫ਼ਸਰ ਮੈਡਮ ਅੰਜੂ ਸਾਗਰ, ਖੇਤੀਬਾੜੀ ਉਪ-ਨਿਰੀਖਕ ਮੈਡਮ ਮੋਨਿਕਾ, ਭੂਮੀ ਵਿਭਾਗ ਤੋਂ ਉਪ ਨਿਰੀਖਕ ਅਨਿਲ ਕੁਮਾਰ ਨੇ ਮਹਿਕਮੇ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਲਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੋਵੇਂ ਖੇਤੀਬਾੜੀ ਟੈਕਨੋਲੋਜੀ ਮੈਨੇਜਰ ਤੇ ਵਣ ਵਿਭਾਗ ਤੋਂ ਫੋਰੈਸਟ ਗਾਰਡ ਬਹਾਦਰ ਸਿੰਘ ਨੇ ਆਪਣੀ ਬਣਦੀ ਭੂਮਿਕਾ ਨਿਭਾਈ | ਇਸ ਮੌਕੇ ਗੁਰਨਾਮ ਸਿੰਘ ਖੁਰਦ, ਸ਼ਾਮ ਸਿੰਘ ਪਰਾਗਪੁਰ, ਕਿ੍ਸ਼ਨ ਲਾਲ ਬੇਗੋਵਾਲ, ਨੰਬਰਦਾਰ ਰਾਕੇਸ਼ ਗੜੁੱਪੜ੍ਹ, ਪਰਮਜੀਤ ਕਮਾਮ, ਸਰਪੰਚ ਨਰਿੰਦਰ ਮਾਈਦਿੱਤਾ, ਸੈਕਟਰੀ ਪਰਮਜੀਤ ਮਾਹੀ ਫਾਬੜਾ, ਸੈਕਟਰੀ ਸੇਵਾ ਸਿੰਘ ਗਰਚਾ, ਬਲਵੀਰ ਸਿੰਘ, ਸੈਕਟਰੀ ਜਸਪਾਲ ਸਿੰਘ ਗੜ੍ਹਪਧਾਣਾ, ਬਲਬੀਰ ਸਿੰਘ, ਮਹਿਮੂਦਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਵਲੋਂ ਬਖਲੌਰ ਵਿਖੇ ਮੈਡੀਕਲ ਕੈਂਪ <br/> ਅਗਲੀ ਖ਼ਬਰ ਭਗਤ ਸਿੰਘ ਸੁਸਾਇਟੀ ਵਲੋਂ ਕਰਨਾਣਾ 'ਚ ਕੱਢੀ ਨਸ਼ਿਆਂ ਵਿਰੁੱਧ ਜਾਗੋ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।