ਬਲਾਚੌਰ, 20 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਨਵੀਂ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਸਰਗਰਮ ਆਗੂਆਂ ਅਸ਼ੋਕ ਕੁਮਾਰ ਕਟਾਰੀਆ ਅਤੇ ਰਣਬੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਤੇ ਨੁਮਾਇੰਦਾ ਸਿੱਖਿਆ ਵਿਭਾਗ ਦੀਆਂ ਗੁਜਰਾਤ ਸੂਬੇ ਵਿਖੇ ਡਿਊਟੀਆਂ ਲਗਾਈਆਂ ਗਈਆਂ ਹਨ | ਸੀਨੀਅਰ ਆਗੂ ਅਸ਼ੋਕ ਕਟਾਰੀਆ ਗੁਜਰਾਤ ਦੇ ਸੁਰੇਂਦਰਾਂ ਨਗਰ ਹਲਕੇ ਅਤੇ ਵੀਰਾਮਗਾਮ ਵਿਧਾਨ ਸਭਾ ਹਲਕੇ ਵਿਖੇ ਪੀ.ਉ.ਸੀ ਰਵੀ ਰਾਜ ਨਾਲ ਅਤੇ ਰਣਬੀਰ ਸਿੰਘ ਧਾਲੀਵਾਲ ਜੱਟਪੁਰ ਉਕਤ ਲੋਕ ਸਭਾ ਹਲਕੇ ਦੇ ਵਧਵਾਨ ਵਿਧਾਨ ਸਭਾ ਹਲਕੇ 'ਚ ਪੀ.ਉ.ਸੀ ਦੀਪਕ ਚਿੱਲਾ ਨਾਲ ਉੱਥੋਂ ਦੇ ਹਲਕਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਥਾਹ ਵਿਕਾਸ ਕਾਰਜਾਂ ਤੇ ਹੋਰ ਪ੍ਰੋਜੈਕਟਾਂ ਸੰਬੰਧੀ ਜਾਣੂ ਕਰਵਾ ਰਹੇ ਹਨ |