20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਾਤਾ-ਪਿਤਾ ਦੇ ਨਾਂਅ 'ਤੇ ਇੱਕ-ਇੱਕ ਬੂਟਾ ਲਗਾ ਕੇ ਧਰਤੀ ਤੇ ਵਾਤਾਵਰਨ ਬਚਾਉਣ ਦਾ ਸੱਦਾ <br/>

ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਮਾਂ-ਬਾਪ ਦੇ ਨਾਮ 'ਤੇ ਅਮਰਦੀਪ ਕਾਲਜ ਵਿਖੇ ਬੂਟੇ ਲਗਾਉਣ ਦਾ ਦਿ੍ਸ਼ | ਤਸਵੀਰ : ਅਮਰੀਕ ਸਿੰਘ ਢੀਂਡਸਾ <br/> 20-07-2025
ਮੁਕੰਦਪੁਰ, 19 ਜੁਲਾਈ (ਅਮਰੀਕ ਸਿੰਘ ਢੀਂਡਸਾ) - ਜ਼ਿਲ੍ਹਾ ਗਵਰਨਰ ਲਾਇਨ ਬੀ.ਐਮ ਗੋਇਲ ਦੇ ਦਿਸ਼ਾ ਨਿਰਦੇਸ਼ ਅਤੇ ਕਲੱਬ ਪ੍ਰਧਾਨ ਰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਲਾਇਨ ਕਲੱਬ ਮੁਕੰਦਪੁਰ ਵਲੋਂ 'ਇਕ ਬੂਟਾ ਮਾਤਾ-ਪਿਤਾ ਦੇ ਨਾਮ' ਨਾਲ ਲਗਾ ਕੇ ਹਰਿਆਵਲ ਲਹਿਰ ਦੀ ਸ਼ੁਰੂਆਤ ਅਮਰਦੀਪ ਸ਼ੇਰਗਿੱਲ ਕਾਲਜ ਮੁਕੰਦਪੁਰ ਵਿਖੇ ਕੀਤੀ | ਇਸ ਸਮੇਂ ਪਿ੍ੰਸੀਪਲ ਲਾਇਨ ਮਨਜੀਤ ਸਿੰਘ ਵਲੋਂ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਤੁਸੀਂ ਧਰਤੀ 'ਤੇ ਮਾਨਵਤਾ ਨੂੰ ਸੱਚਮੁੱਚ ਸਿਹਤਯਾਬ ਰੱਖਣਾ ਹੈ ਤਾਂ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਬਹੁਤ ਜ਼ਰੂਰੀ ਹੈ | ਹਰ ਇਕ ਆਦਮੀ ਆਪਣੇ ਮਾਤਾ-ਪਿਤਾ ਦੇ ਨਾਮ 'ਤੇ ਬੂਟਾ ਲਗਾਵੇ ਅਤੇ ਉਨ੍ਹਾਂ ਦੀ ਦੇਖਭਾਲ ਦੀ ਆਪਣੀ ਜਿੰਮੇਵਾਰੀ ਵੀ ਸਮਝੇ | ਇਸ ਸਮੇਂ ਲਾਇਨ ਕਲੱਬ ਮੁਕੰਦਪੁਰ ਦੇ ਸਾਰੇ ਮੈਂਬਰ ਸਹਿਬਾਨ ਅਤੇ ਕਾਲਜ ਨੇ ਮਿਲ ਕੇ ਬੂਟੇ ਲਗਾਏ | ਇਸ ਸਮੇਂ ਕਲੱਬ ਸੈਕਟਰੀ ਲਾਇਨ ਅਮਰਜੀਤ ਖਟਕੜ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਾਰਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੀ.ਪੀ.ਆਈ. ਅਹੁਦੇਦਾਰਾਂ ਵਲੋਂ ਬਲਾਚੌਰ ਵਿਖੇ ਅਹਿਮ ਮੀਟਿੰਗ <br/> ਅਗਲੀ ਖ਼ਬਰ ਡਾ. ਸਤਵੀਰ ਸਿੰਘ ਮਿਰਜ਼ੇ ਕੇ 'ਪੰਜਾਬ ਦੀ ਬੁਲੰਦ ਆਵਾਜ਼ ਤੇ ਪਾਰਸ' ਦੇ ਖ਼ਿਤਾਬ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।