20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਡਾ. ਸਤਵੀਰ ਸਿੰਘ ਮਿਰਜ਼ੇ ਕੇ 'ਪੰਜਾਬ ਦੀ ਬੁਲੰਦ ਆਵਾਜ਼ ਤੇ ਪਾਰਸ' ਦੇ ਖ਼ਿਤਾਬ ਨਾਲ ਸਨਮਾਨਿਤ

ਅਜੀਤ ਡੈਸਕ 20-07-2025
ਮੁੱਦਕੀ, 19 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸੰਯੁਕਤ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ . 295 ਪੰਜਾਬ ਦੀ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਹੇਠ ਹੋਈ | ਜਿਸ ਵਿਚ ਪੇਂਡੂ ਡਾਕਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਤੌਰ 'ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਸੂਬੇ ਦੇ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਨੇ ਐਲਾਨ ਕੀਤਾ ਕਿ ਸਤਵੀਰ ਸਿੰਘ ਬਰਾੜ ਮਿਰਜ਼ੇ ਕੇ ਅੱਜ ਤੋਂ ਇਸ ਐਸੋਸੀਏਸ਼ਨ ਲਈ 'ਪੰਜਾਬ ਦੀ ਬੁਲੰਦ ਆਵਾਜ਼ ਅਤੇ ਪਾਰਸ' ਦੇ ਰੁਤਬੇ ਨਾਲ ਜਾਣਿਆ ਜਾਵੇਗਾ | ਇਸ ਉਪਰੰਤ ਹਾਜ਼ਰੀਨ ਸਾਥੀਆਂ ਨੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ | ਕਾਬਲੇ ਗ਼ੌਰ ਹੈ ਕਿ ਡਾ. ਸਤਵੀਰ ਸਿੰਘ ਮਿਰਜ਼ੇ ਕੇ ਮੰਚ ਦੇ ਸਰੇ ਫਹਿ-ਰਿਸਤ ਹਨ, ਜਿਸ ਕਰਕੇ ਹੀ ਮਿਰਜ਼ੇ ਕੇ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਕਿਉਂਕਿ ਸਤਵੀਰ ਬਰਾੜ ਜੋ ਕਹਿੰਦੇ ਹਨ, ਉਹ ਕਰਦੇ ਹਨ | ਇਸ ਲਈ ਉਨ੍ਹਾਂ ਨੂੰ ਕਿੱਥੋਂ ਤੱਕ ਜਾਣਾ ਪਵੇ | ਇਸ ਮੌਕੇ ਡਾ. ਜਸਵਿੰਦਰ ਸਿੰਘ ਕਾਲਖ ਅਤੇ ਪੰਜਾਬ ਦੀ ਸਮੁੱਚੀ ਕਾਰਜਕਾਰਨੀ ਨੇ ਸਤਵੀਰ ਸਿੰਘ ਮਿਰਜ਼ੇ ਕੇ ਨੂੰ 'ਆਵਾਜ਼-ਏ-ਪੰਜਾਬ' ਦਾ ਖ਼ਿਤਾਬ ਦਿੰਦੇ ਹੋਏ ਸਨਮਾਨ ਚਿੰਨ੍ਹ ਭੇਟ ਕੀਤਾ | ਇਸ ਮੌਕੇ ਸੂਬਾ ਪੱਧਰੀ ਅਹੁਦੇਦਾਰ ਡਾ. ਬਲਕਾਰ ਸਿੰਘ ਪਟਿਆਲਾ, ਸੂਬਾ ਸਰਪ੍ਰਸਤ ਡਾ. ਜਗਬੀਰ ਸਿੰਘ ਖ਼ਾਲਸਾ ਮੁੱਖ ਸਲਾਹਕਾਰ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਡਾ. ਸਤਨਾਮ ਸਿੰਘ ਦਿਓ ਤਰਨਤਾਰਨ ਸੂਬਾ ਐਕਟਿੰਗ ਪ੍ਰਧਾਨ, ਡਾ. ਜਸਵਿੰਦਰ ਸਿੰਘ ਕਾਲਖ ਲੁਧਿਆਣਾ ਪੰਜਾਬ ਪ੍ਰਧਾਨ, ਡਾ. ਰਣਜੀਤ ਸਿੰਘ ਰਾਣਾ ਤਰਨਤਾਰਨ ਸੂਬਾ ਜਨਰਲ ਸਕੱਤਰ, ਡਾ. ਧਰਮਪਾਲ ਸਿੰਘ ਸੰਗਰੂਰ ਸੂਬਾ ਵਿੱਤ ਸਕੱਤਰ, ਡਾ. ਦੀਦਾਰ ਸਿੰਘ ਸ੍ਰੀ ਮੁਕਤਸਰ ਸਾਹਿਬ ਸਟੇਟ ਆਰਗੇਨਾਈਜ਼ਰ ਸਕੱਤਰ, ਡਾ. ਜਗਦੇਵ ਸਿੰਘ ਚਹਿਲ ਫ਼ਰੀਦਕੋਟ ਸੂਬਾ ਲੀਗਲ ਐਡਵਾਈਜ਼ਰ, ਡਾ. ਪਰਮਜੀਤ ਸਿੰਘ ਸੰਘਾ ਮੋਗਾ ਸੂਬਾ ਕਮੇਟੀ ਮੈਂਬਰ, ਡਾ. ਸੁਖਚਰਨ ਸਿੰਘ ਬਰਾੜ ਬਠਿੰਡਾ ਸੂਬਾ ਜੁਆਇੰਟ ਸਕੱਤਰ, ਡਾ. ਪ੍ਰਗਟ ਸਿੰਘ ਮੋਗਾ ਸੂਬਾ ਜੁਆਇੰਟ ਸਕੱਤਰ, ਡਾ. ਗੁਰਮੁਖ ਸਿੰਘ ਮੋਹਾਲੀ ਸੂਬਾ ਵਾਈਸ ਚੇਅਰਮੈਨ, ਡਾ. ਰਾਜੇਸ਼ ਸ਼ਰਮਾ ਰਾਜੂ ਲੁਧਿਆਣਾ ਸੂਬਾ ਪੈ੍ਰੱਸ ਸੈਕਟਰੀ, ਡਾ. ਸਰਬਜੀਤ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ ਸੀਨੀਅਰ ਮੀਤ ਪ੍ਰਧਾਨ, ਡਾ. ਅਮਰਜੀਤ ਸਿੰਘ ਕੁੱਕੂ ਬਰਨਾਲਾ ਸੂਬਾ ਸੀਨੀਅਰ ਮੀਤ ਪ੍ਰਧਾਨ, ਡਾ. ਉਤਮ ਸਿੰਘ ਮਲੇਰਕੋਟਲਾ ਸੂਬਾ ਮੀਤ ਪ੍ਰਧਾਨ, ਡਾ. ਮਲਕੀਤ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ ਸੂਬਾ ਮੀਤ ਪ੍ਰਧਾਨ, ਡਾ. ਵੇਦ ਪ੍ਰਕਾਸ਼ ਰੂਪ ਨਗਰ ਸੂਬਾ ਮੀਤ ਪ੍ਰਧਾਨ, ਡਾ. ਸੁਰਜੀਤ ਰਾਮ ਰੋਪੜ ਸੂਬਾ ਕਮੇਟੀ ਮੈਂਬਰ, ਡਾ. ਰਿੰਕੂ ਕੁਮਾਰ ਗੋਬਿੰਦਗੜ੍ਹ, ਫ਼ਤਿਹਗੜ੍ਹ ਸਾਹਿਬ, ਡਾ. ਨਵਜੋਤ ਸਿੰਘ ਮੋਹਾਲੀ ਸੂਬਾ ਮੀਤ ਪ੍ਰਧਾਨ, ਡਾ. ਬਲਵੀਰ ਸਿੰਘ ਗਰਚਾ ਨਵਾਂ ਸ਼ਹਿਰ ਸੂਬਾ ਮੀਤ ਪ੍ਰਧਾਨ, ਡਾ. ਪ੍ਰੇਮ ਸਿੰਘ ਸਲੋਹ ਸੂਬਾ ਕਮੇਟੀ ਮੈਂਬਰ ਨਵਾਂ ਸ਼ਹਿਰ, ਡਾ. ਕੁਲਬੀਰ ਸਿੰਘ ਮੋਹਾਲੀ ਸੂਬਾ ਕਮੇਟੀ ਮੈਂਬਰ, ਡਾ. ਜਗਦੀਸ਼ ਲਾਲ ਮੈਂਬਰ ਕੇਂਦਰੀ ਕਮੇਟੀ, ਡਾ. ਬਿਕਰਮ ਸਿੰਘ ਫ਼ਤਿਹਗੜ੍ਹ ਸਾਹਿਬ ਸੂਬਾ ਕਮੇਟੀ ਮੈਂਬਰ, ਡਾ. ਪਰਮੇਸ਼ਰ ਸਿੰਘ ਬਰਨਾਲਾ ਸੂਬਾ ਕਮੇਟੀ ਮੈਂਬਰ, ਡਾ. ਉਸਮਾਨ ਮਲੇਰਕੋਟਲਾ ਸੂਬਾ ਕਮੇਟੀ ਮੈਂਬਰ, ਡਾ. ਕਰਨੈਲ ਸਿੰਘ ਬਠਿੰਡਾ ਸੂਬਾ ਮੀਤ ਪ੍ਰਧਾਨ ਪੰਜਾਬ, ਜ਼ਿਲ੍ਹਾ ਪੱਧਰੀ ਅਹੁਦੇਦਾਰ ਡਾ. ਸੁਖਵਿੰਦਰ ਸਿੰਘ ਅਟਵਾਲ ਲੁਧਿਆਣਾ ਜ਼ਿਲ੍ਹਾ ਪ੍ਰਧਾਨ, ਡਾ. ਰਛਪਾਲ ਸਿੰਘ ਸੰਧੂ ਫ਼ਰੀਦਕੋਟ ਜ਼ਿਲ੍ਹਾ ਪ੍ਰਧਾਨ, ਡਾ. ਲਾਭ ਸਿੰਘ ਮੰਡੇਰ ਬਰਨਾਲਾ ਜ਼ਿਲ੍ਹਾ ਪ੍ਰਧਾਨ, ਡਾ. ਬਲਕਾਰ ਕਟਾਰੀਆ ਨਵਾਂ ਸ਼ਹਿਰ ਜ਼ਿਲ੍ਹਾ ਪ੍ਰਧਾਨ, ਡਾ. ਅਨਵਰ ਭਸੌੜ ਸੰਗਰੂਰ ਜ਼ਿਲ੍ਹਾ ਪ੍ਰਧਾਨ, ਡਾ. ਬਲਜਿੰਦਰ ਸਿੰਘ ਚੱਕ ਮਲੇਰਕੋਟਲਾ ਜ਼ਿਲ੍ਹਾ ਪ੍ਰਧਾਨ, ਡਾ. ਹਰਦੀਪ ਸਿੰਘ ਬਰੇ ਜ਼ਿਲ੍ਹਾ ਪ੍ਰਧਾਨ ਮਾਨਸਾ, ਡਾ. ਗਿਆਨ ਚੰਦ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਠਿੰਡਾ, ਡਾ. ਚਮਨ ਲਾਲ ਬਟਾਲਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਡਾ. ਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਰੋਪੜ, ਡਾ. ਸੁਖਚੈਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ-ਪਿਤਾ ਦੇ ਨਾਂਅ 'ਤੇ ਇੱਕ-ਇੱਕ ਬੂਟਾ ਲਗਾ ਕੇ ਧਰਤੀ ਤੇ ਵਾਤਾਵਰਨ ਬਚਾਉਣ ਦਾ ਸੱਦਾ <br/> ਅਗਲੀ ਖ਼ਬਰ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਖੇ 28ਵੇਂ ਜ਼ੋਨਲ ਖੇਡ ਮੁਕਾਬਲਿਆਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।