ਬਲਾਚੌਰ, 19 ਜੁਲਾਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸੀ.ਪੀ.ਆਈ ਦੇ ਜ਼ਿਲ੍ਹਾ ਆਗੂਆਂ ਦੀ ਅਹਿਮ ਮੀਟਿੰਗ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਰੋਡ ਬਲਾਚੌਰ ਵਿਖੇ ਕੀਤੀ ਗਈ | ਤਹਿਸੀਲ ਸਕੱਤਰ ਕਾਮਰੇਡ ਪਰਮਿੰਦਰ ਮੇਨਕਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ 'ਚ 21 ਸਤੰਬਰ ਤੋਂ 25 ਸਤੰਬਰ ਤੱਕ ਸੀ.ਪੀ.ਆਈ ਦੀ 25ਵੀਂ ਨੈਸ਼ਨਲ ਕਾਨਫ਼ਰੰਸ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਾਮਰੇਡ ਨਿਰੰਜਣ ਦਾਸ ਮੇਹਲੀ ਜ਼ਿਲ੍ਹਾ ਸਕੱਤਰ, ਕਾਮਰੇਡ ਜਸਵਿੰਦਰ ਸਿੰਘ ਭੰਗਲ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਸਾਡੇ ਵਲੋਂ ਜ਼ਿਲ੍ਹਾ ਭਰ 'ਚ ਤਹਿਸੀਲ ਪੱਧਰ 'ਤੇ ਜਾ ਕੇ ਪਾਰਟੀ ਮੈਂਬਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਸਾਥੀ ਮੇਹਲੀ ਨੇ ਆਪਣੀ ਗੱਲ ਨੂੰ ਅੱਗੇ ਜਾਰੀ ਰੱਖਦਿਆਂ ਹੋਇਆਂ ਕਿਹਾ ਕਿ 21 ਸਤੰਬਰ ਨੂੰ ਪੂਰੇ ਦੇਸ਼ ਅਤੇ ਵਿਦੇਸ਼ਾਂ ਤੋਂ ਡੈਲੀਗੇਟ ਅਤੇ ਮੈਂਬਰ ਸਾਥੀ ਵਿਸ਼ਾਲ ਰੈਲੀ 'ਚ ਸ਼ਾਮਿਲ ਹੋਣਗੇ ਜੋ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ | ਇਸ ਮੌਕੇ ਕਾਮਰੇਡ ਉਪਿੰਦਰ ਰਾਣਾ, ਕਾਮਰੇਡ ਧਰਮ ਪਾਲ ਸਿਆਣਾ, ਕਾਮਰੇਡ ਮਨੋਹਰ ਲਾਲ, ਕਾਮਰੇਡ ਰਾਣਾ ਪਦਮ, ਕਾਮਰੇਡ ਹਰਮੇਸ਼ ਬਿੱਲਾ, ਕਾਮਰੇਡ ਭਗਤ ਸਿੰਘ ਮੌਜੋਵਾਲ, ਕਾਮਰੇਡ ਰਣਜੀਤ ਸਿੰਘ ਮੰਡ, ਕਾਮਰੇਡ ਡਾਕਟਰ ਰਜਿੰਦਰ ਭਾਵਾ, ਕਾਮਰੇਡ ਪਰਮਿੰਦਰ ਮੇਨਕਾ, ਕਾਮਰੇਡ ਜਸਵਿੰਦਰ ਸਿੰਘ ਭੰਗਲ, ਕਾਮਰੇਡ ਨਿਰੰਜਣ ਦਾਸ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |