19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੋਹਣ ਲਾਲ ਭੂੰਬਲਾ ਬਾਗੋਵਾਲ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/>

ਪਿੰਡ ਬਾਗੋਵਾਲ ਦੇ ਸ਼ਮਸ਼ਾਨਘਾਟ ਵਿਖੇ ਸੋਹਣ ਲਾਲ ਭੂੰਬਲਾ ਦੇ ਅੰਤਿਮ ਸੰਸਕਾਰ ਕਰਨ ਸਮੇਂ ਉਨ੍ਹਾਂ ਦੀ ਚਿੱਖਾ ਨੂੰ ਅਗਨੀ ਦਿੰਦੇ ਹੋਏ ਬੇਟਾ ਯੁਵਰਾਜ ਚੌਧਰੀ ਤੇ ਹੋਰ ਪਰਿਵਾਰਕ ਮੈਂਬਰ ਤੇ ਸੋਹਣ ਲਾਲ ਭੂੰਬਲਾ ਦੀ ਫਾਈਲ ਫ਼ੋਟੋ | ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ <br/> 20-07-2025
ਕਾਠਗੜ, 19 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਾਗੋਵਾਲ ਦੇ ਸੋਹਣ ਲਾਲ ਭੂੰਬਲਾ ਪੁੱਤਰ ਸਵ. ਠੇਕੇਦਾਰ ਨਸੀਬ ਚੰਦ ਭੂੰਬਲਾ ਬਾਗੋਵਾਲ (ਪਟਿਆਲਾ ਵਾਲੇ) ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅੱਜ ਉਨ੍ਹਾਂ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ | ਸੋਹਣ ਲਾਲਾ ਭੂੰਬਲਾ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ | ਉਹਨਾਂ ਦੀ ਬੇਵਕਤੀ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਅੱਜ ਦੁਪਹਿਰ ਸੋਹਣ ਲਾਲ ਭੂੰਬਲਾ ਦਾ ਅੰਤਿਮ ਸੰਸਕਾਰ ਪਿੰਡ ਬਾਗੋਵਾਲ ਦੇ ਸ਼ਮਸ਼ਾਨਘਾਟ ਵਿੱਚ ਹਜ਼ਾਰਾਂ ਨਮ ਅੱਖਾਂ ਨਾਲ ਕੀਤਾ ਗਿਆ | ਉਨ੍ਹਾਂ ਦੀ ਚਿੱਖਾ ਨੂੰ ਅਗਨੀ ਉਨ੍ਹਾਂ ਦੇ ਬੇਟਾ ਯੁਵਰਾਜ ਚੌਧਰੀ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ | ਇਸ ਮੌਕੇ 'ਤੇ ਵੱਡੀ ਗਿਣਤੀ 'ਚ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਕੇ-ਸੰਬੰਧੀਆਂ ਨੇ ਸੋਹਣ ਲਾਲ ਭੂੰਬਲਾ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਚੌਧਰੀ ਧਨੀ ਰਾਮ ਚੇਚੀ ਬਾਗੋਵਾਲ, ਚੌਧਰੀ ਦੁਰਗਾ ਦਾਸ, ਚੌਧਰੀ ਰਾਮਪਾਲ, ਚੌਧਰੀ ਧਰਮਪਾਲ, ਚੌਧਰੀ ਹਰਬੰਸ ਲਾਲ ਬਾਗੋਵਾਲ, ਠੇਕੇਦਾਰ ਪਰਮਾਨੰਦ ਭੂੰਬਲਾ ਕਾਲਾ ਪਟਿਆਲਾ, ਚੌਧਰੀ ਰੋਸ਼ਲ ਲਾਲ ਭੂੰਬਲਾ, ਚੌਧਰੀ ਬਾਲ ਕਿਸ਼ਨ ਬਾਗੋਵਾਲ, ਬਲਰਾਮ ਬਜਾੜ, ਸ਼ਾਮ ਲਾਲ, ਪ੍ਰਧਾਨ ਮਹਿੰਦਰ ਪਾਲ ਭੂੰਬਲਾ, ਰਾਜ ਕੁਮਾਰ ਬਜਾੜ, ਬੱਬੂ ਚੇਚੀ, ਓਮਕਾਰ ਚੇਚੀ, ਨਰੇਸ਼ ਕੁਮਾਰ ਬਜਾੜ, ਲੱਕੀ ਚੌਧਰੀ ਰੋਪੜ , ਵਾਸਦੇਵ ਭਾਟੀਆ, ਸੇਠੀ ਭਾਟੀਆ, ਜਸਪਾਲ ਪਾਲੀ ਪ੍ਰਧਾਨ ਚੰਡੀਗੜ੍ਹ, ਅਜੇ ਮੰਗੂਪੁਰ, ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ, ਪ੍ਰੇਮ ਚੰਦ ਕਲਾਰ, ਕਾਬਲ ਚੇਚੀ, ਧਰਮਪਾਲ ਚੇਚੀ, ਨਰਿੰਦਰ ਚੇਚੀ ਕਾਠਗੜ੍ਹ, ਇੰਸਪੈਕਟਰ ਰਾਜ ਖਟਾਣਾ ਭਰਥਲਾ, ਨਰਿੰਦਰ ਭਾਟੀਆ ਧਕਤਾਣਾ, ਰਾਜ ਕੁਮਾਰ ਲੁਧਿਆਣਾ, ਠੇਕੇਦਾਰ ਸੁਰਿੰਦਰ ਕੁਮਾਰ ਹਿਸਾਰ, ਹੀਰਾ ਖੇਪੜ, ਚਰਨਜੀਤ ਸਿੰਘ ਖੇਪੜ, ਮਨੋਜ ਕੁਮਾਰ ਖੇਪੜ, ਮਾ. ਰਵਿੰਦਰ ਸੂਰਾਪੁਰੀ, ਅਸ਼ਵਨੀ ਖੇਪੜ, ਦਰਸ਼ਨ ਲਾਲ ਥੋਪੀਆ, ਵਿਜੇ ਕੁਮਾਰ ਬੇਹਰੜੀ, ਪਾਲ ਚੰਡੀਗੜ੍ਹ, ਇੰਸਪੈਕਟਰ ਸੁਰਿੰਦਰ ਮੀਲੂ ਪਟਿਆਲਾ, ਠੇਕੇਦਾਰ ਰੋਸ਼ਨ ਲਾਲ ਸਮਾਣਾ, ਬੰਤ ਰਾਮ ਹੱਕਲਾ ਪਟਿਆਲਾ ਸਮੇਤ ਇਲਾਕੇ ਭਰ ਤੋਂ ਰਿਸ਼ਤੇਦਾਰ, ਸੱਜਣ ਮਿੱਤਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ 'ਚ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ-ਸਰਪੰਚ ਦਵਿੰਦਰ ਕੌਰ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਸਹਾਦੜਾ ਵਿਖੇ ਡੇਂਗੂ ਦੇ ਬਚਾਅ ਸੰਬੰਧੀ ਦਿੱਤੀ ਜਾਣਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।