ਬੰਗਾ, 19 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਇਸ ਬਲਾਕ ਦੇ ਪਿੰਡ ਲੱਖਪੁਰ ਵਿਖੇ ਪਿੰਡ ਦੀ ਬਹੁਪੱਖੀ ਭਲਾਈ ਹਿੱਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਸਮਾਜ ਭਲਾਈ ਕਮੇਟੀ 'ਪਬਲਿਕ ਵੈਲਫੇਅਰ ਐਡਵਾਈਜ਼ਰੀ ਕਮੇਟੀ ਲੱਖਪੁਰ' ਦਾ ਗਠਨ ਕੀਤਾ ਗਿਆ | ਇਸ ਮੀਟਿੰਗ ਦੀ ਪ੍ਰਧਾਨਗੀ ਤੇ ਸਰਪ੍ਰਸਤੀ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕੀਤੀ | ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੀਟਿੰਗ 'ਚ ਵਿਧਾਇਕ ਡਾ. ਸੁੱਖੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਪਿੰਡ ਲੱਖਪੁਰ ਦੀ ਭਲਾਈ ਹਿੱਤ ਕੋਈ ਕਸਰ ਨਹੀਂ ਛੱਡੇਗੀ | ਇਸ ਮੌਕੇ ਡਾ: ਸੁੱਖੀ ਨੇ ਪਿੰਡ ਵਾਸੀਆਂ ਤੋਂ ਨਸ਼ਿਆਂ ਵਿਰੁੱਧ ਸਹਿਯੋਗ ਮੰਗਿਆ | ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪਿੰਡ ਲੱਖਪੁਰ ਵਾਸੀਆਂ ਨੂੰ 'ਯੁੱਧ ਨਸ਼ਿਆਂ ਵਿਰੁੱਧ' ਹੋ ਰਹੀ ਕਾਰਵਾਈ 'ਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਧ ਤੋਂ ਵੱਧ ਸਾਥ ਦੇਣ ਲਈ ਕਿਹਾ | ਇਸ ਮੌਕੇ ਹਾਜ਼ਰ ਲੋਕਾਂ ਦੇ ਭਾਰੀ ਇਕੱਠ ਵਿਚ ਨੰਬਰਦਾਰ ਰਾਜਵਿੰਦਰ ਸਿੰਘ ਰਾਜਾ, ਨੰਬਰਦਾਰ ਕਮਲਦੀਪ ਸਿੰਘ, ਰਣਧੀਰ ਸਿੰਘ ਨੰਬਰਦਾਰ, ਮੱਖਣ ਚੰਦ ਸਾਬਕਾ ਸਰਪੰਚ, ਹਰਿੰਦਰ ਕੁਮਾਰ ਪੰਚ, ਬਲਵੀਰ ਰਾਮ ਸਾਬਕਾ ਪੰਚ, ਸ. ਮਹਿੰਦਰ ਸਿੰਘ ਖਾਲਸਾ, ਰਵਿੰਦਰ ਕੁਮਾਰ, ਜਰਨੈਲ ਸਿੰਘ, ਆਸ਼ਾ ਰਾਣੀ, ਰਣਜੀਤ ਕੌਰ, ਬਲਜੀਤ ਕੌਰ, ਹਰਜੀਤ ਕੌਰ ਲੱਖਪੁਰ ਆਦਿ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਜਗਤਾਰ ਲਾਲ ਨੇ ਦੱਸਿਆ ਕਿ ਪਿੰਡ ਅਤੇ ਲੋੜਵੰਦ ਲੋਕਾਂ ਦੀ ਭਲਾਈ ਹਿੱਤ ਬਣੀ ਉਕਤ ਕਮੇਟੀ ਪਿੰਡ ਵਾਸੀਆਂ ਵਲੋਂ ਰਜਿਸਟਰਡ ਕਰਵਾਈ ਗਈ ਹੈ | ਇਸ ਮੌਕੇ 'ਤੇ ਪਬਲਿਕ ਵੈਲਫੇਅਰ ਐਂਡ ਐਡਵਾਇਜ਼ਰੀ ਕਮੇਟੀ ਲੱਖਪੁਰ ਦੇ ਅਹੁਦੇਦਾਰਾਂ ਤੇ ਮੈਂਬਰਾਨ ਨੂੰ ਡਾ: ਸੁੱਖੀ ਵਲੋਂ ਆਈ ਕਾਰਡ ਵੀ ਵੰਡੇ | ਇਸ ਮੌਕੇ ਬਲਵੀਰ ਰਾਮ ਨੇ ਵਿਧਾਇਕ ਡਾ: ਸੁੱਖੀ ਅਤੇ ਉਨ੍ਹਾਂ ਨਾਲ ਪਹੁੰਚੀ ਟੀਮ ਦਾ ਧੰਨਵਾਦ ਕੀਤਾ |