ਬਲਾਚੌਰ, 19 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਸਰਬੱਤ ਦੇ ਭਲੇ ਹਿੱਤ ਪਿੰਡ ਖੋਜਾ ਬੇਟ ਦੇ ਨਿਵਾਸੀਆਂ ਵੱਲੋਂ ਖਵਾਜਾ ਜੀ ਨੂੰ ਸਮਰਪਿਤ ਸਮਾਗਮ 20 ਜੁਲਾਈ ਦਿਨ ਜੇਠਾ ਐਤਵਾਰ ਨੂੰ ਕਰਾਇਆ ਜਾ ਰਿਹਾ ਹੈ | ਸਾਬਕਾ ਸਰਪੰਚ ਰਾਮ ਦਾਸ ਅਤੇ ਨੌਜਵਾਨ ਆਗੂ ਅਵਤਾਰ ਸਿੰਘ ਲਾਡੀ ਨੇ ਦੱਸਿਆ ਕਿ ਸਾਲ 1988 ਦੌਰਾਨ ਹੜ੍ਹਾਂ ਕਾਰਨ ਪਿੰਡ ਖੋਜਾ ਬੇਟ ਤੇ ਹੋਰਨਾਂ ਪਿੰਡਾਂ ਵਿੱਚ ਕਾਫੀ ਮਾਲੀ ਨੁਕਸਾਨ ਹੋਇਆ ਸੀ ਅਤੇ ਉਸ ਸਮੇਂ ਤੋਂ ਹਰ ਸਾਲ ਖਵਾਜਾ ਜੀ ਨੂੰ ਸਮਰਪਿਤ ਸਮਾਗਮ ਕਰਾਇਆ ਜਾ ਰਿਹਾ ਹੈ ਅਤੇ ਇਸੇ ਕੜੀ ਤਹਿਤ 20 ਜੁਲਾਈ ਨੂੰ ਬਾਅਦ ਦੁਪਹਿਰ ਸਮਾਗਮ ਕੀਤਾ ਜਾਵੇਗਾ ਅਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮੁੱਚੇ ਪਿੰਡ ਵਾਸੀਆਂ ਵੱਲੋਂ ਜਦੋਂ ਤੋਂ ਇਹ ਲੰਗਰ ਲਗਾਇਆ ਜਾ ਰਿਹਾ ਹੈ, ਉਦੋਂ ਤੋਂ ਬਰਸਾਤਾਂ ਕਾਰਨ ਕਿਸੀ ਵੀ ਕਿਸਮ ਦਾ ਨੁਕਸਾਨ ਨਹੀਂ ਹੋਇਆ | ਇਸ ਮੌਕੇ ਸਾਬੀ ਘੁੰਮਣ ਤੇ ਹੋਰ ਹਾਜਿਰ ਸਨ |