ਨਵਾਂਸ਼ਹਿਰ, 19 ਜੁਲਾਈ (ਹਰਮਿੰਦਰ ਸਿੰਘ ਪਿੰਟੂ) - ਜਾਣਕਾਰੀ ਦਿੰਦੇ ਹੋਏ ਐਸ.ਐਸ.ਜੈਨ ਸਭਾ.ਨਵਾਂਸ਼ਹਿਰ ਦੇ ਪ੍ਰਧਾਨ ਸੁਰਿੰਦਰ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਲਾਈਫ ਕੇਅਰ ਫਾਊਾਡੇਸ਼ਨ ਦੀ ਮਦਦ ਨਾਲ ਨਵਾਂਸ਼ਹਿਰ ਦੇ ਰੇਲਵੇ ਰੋਡ 'ਤੇ ਸਥਿਤ ਜੈਨ ਉਪਾਸਰਾ 'ਚ ਸ਼ੀਤਲ ਕੈਲਾਸ਼ ਚੈਰੀਟੇਬਲ ਲੈਬ ਚੱਲ ਰਹੀ ਹੈ | ਜਿਸ 'ਚ ਹਰ ਤਰ੍ਹਾਂ ਦੇ ਖੂਨ ਦੇ ਟੈਸਟ ਬਹੁਤ ਘੱਟ ਕੀਮਤ 'ਤੇ ਕੀਤੇ ਜਾਂਦੇ ਹਨ | ਜਿਸ 'ਚ ਅੱਜ 20 ਜੁਲਾਈ ਨੂੰ ਇੱਕ ਦਿਨਾ ਕੈਂਪ ਲਗਾਇਆ ਜਾ ਰਿਹਾ ਹੈ | ਜਿਸ 'ਚ ਸਿਰਫ਼ 100 ਰੁਪਏ 'ਚ 3 ਮਹੀਨਿਆਂ ਦਾ ਸ਼ੂਗਰ ਟੈੱਸਟ ਕੀਤਾ ਜਾਵੇਗਾ | ਸਾਰੇ ਸੱਜਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ |