ਘੁੰਮਣਾਂ, 19 ਜੁਲਾਈ (ਮਹਿੰਦਰ ਪਾਲ ਸਿੰਘ) - ਪਿੰਡ ਫਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਕੁਲਜੀਤ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਫਰਾਲਾ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਜਿਸ ਦਾ ਪੀ.ਜੀ.ਆਈ ਤੋਂ ਹਾਰਟ ਦਾ ਆਪਰੇਸ਼ਨ ਹੋਇਆ ਹੈ, ਨੂੰ ਦਲਜੀਤ ਸਿੰਘ ਨਾਮੀ ਮਾਸਟਰ ਨੇ ਕੱੁਟਿਆ | ਜਿਸ ਨਾਲ ਬੱਚੇ ਦੀ ਹਾਲਤ ਨਾਜ਼ੁਕ ਹੋਈ ਹੈ ਬੱਚੇ ਦੀ ਮਾਤਾ ਨੀਨਾ ਕੁਮਾਰੀ ਨੇ ਦੱਸਿਆ ਕਿ ਦਲਜੀਤ ਸਿੰਘ ਨਾਮੀ ਮਾਸਟਰ ਜੋ ਪ੍ਰਾਈਵੇਟ ਰੱਖਿਆ ਹੋਇਆ ਹੈ | ਜਦੋਂ ਅਸੀਂ ਪਿ੍ੰਸੀਪਲ ਜਸਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਵੀ ਸਾਡੇ ਨਾਲ ਬਦਸਲੂਕੀ ਕੀਤੀ | ਇਸ ਸਬੰਧੀ ਥਾਣਾ ਬਹਿਰਾਮ 'ਚ ਦਰਖਾਸਤ ਦਿੱਤੀ ਗਈ ਹੈ | ਜਦੋਂ ਇਸ ਸਬੰਧੀ ਪੱਤਰਕਾਰਾਂ ਨੇ ਪਿ੍ੰਸੀਪਲ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਮੈਡਮ ਨੇ ਇਹ ਕਹਿ ਦਿੱਤਾ ਕਿ ਅਸੀਂ ਪੱਤਰਕਾਰਾਂ ਨੂੰ ਵੀ ਦੇਖ ਲਵਾਂਗੇ ਕਹਿ ਕੇ ਫੋਨ ਕੱਟ ਦਿੱਤਾ | ਬੱਚੇ ਦੀ ਮਾਤਾ ਨੀਨਾ ਕੁਮਾਰੀ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ ਕਿ ਸਾਨੂੰ ਇਨਸਾਫ ਦੁਆਇਆ ਜਾਵੇ, ਦਲਜੀਤ ਸਿੰਘ ਤੇ ਪਿ੍ੰਸੀਪਲ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ |