24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਿੰਡਾਂ ਦਾ ਉਜਾੜਾ ਤੇ ਪੁਲਿਸ ਦੀ ਧੱਕੇਸ਼ਾਹੀ ਰੋਕਣ ਲਈ ਲੋਕ ਅੱਗੇ ਆਉਣ-ਰਾਣਾ <br/>

ਅਜੀਤ ਡੈਸਕ 18-07-2025
ਕਾਠਗੜ੍ਹ, 17 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਾਕਮ ਸਿਆਸੀ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅਸਹਿ ਦੁੱਖ ਹੰਢਾਏ ਹਨ, ਜੋ ਅੱਜ ਵੀ ਜਾਰੀ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ | ਉਹ ਅੱਜ ਕਾਠਗੜ੍ਹ ਹਲਕੇ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ 'ਚ ਪਨਿਆਲੀ, ਜੰਡੀ, ਨੱਥਾ ਨੰਗਲ ਅਤੇ ਰੱਤੇਵਾਲ ਵਿਖੇ 'ਪਿੰਡ ਬਚਾਓ, ਪੰਜਾਬ ਬਚਾਓ' ਮੁਹਿੰਮ ਦੇ ਸੰਬੰਧ 'ਚ ਆਏ ਸਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਥੀ ਕਰਨ ਰਾਣਾ ਨੇ ਕਿਹਾ ਕਿ 1970 'ਚ ਅਕਾਲੀ ਹਕੂਮਤ ਵੇਲੇ ਝੂਠੇ ਪੁਲਿਸ ਮੁਕਾਬਲਿਆਂ 'ਚ ਨਿਰਦੋਸ਼ ਲੋਕਾਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜੋ ਅੱਜ ਵੀ ਜਾਰੀ ਹੈ | 1978 'ਚ ਧਾਰਮਿਕ ਨਫ਼ਰਤ ਫੈਲਾਉਣ ਅਤੇ ਹਿੰਸਾ ਦਾ ਦੌਰ ਸ਼ੁਰੂ ਹੋਇਆ ਜੋ 1993 ਤੱਕ ਚੱਲਿਆ | 1993 'ਚ ਬੇਅੰਤ ਸਿੰਘ ਦੀ ਹਕੂਮਤ ਸਮੇਂ ਨਿਊ ਚੰਡੀਗੜ੍ਹ ਦੇ ਨਾਂ 'ਤੇ ਪਿੰਡਾਂ ਦਾ ਉਜਾੜਾ ਅਤੇ ਉਪਜਾਊ ਜ਼ਮੀਨਾਂ ਕਿਸਾਨਾਂ ਤੋਂ ਜਬਰੀ ਖੋਹਣ ਦੀਆਂ ਤਜਵੀਜ਼ਾਂ ਬਣੀਆਂ, ਜਿਸ ਨੂੰ ਸਭ ਹਕੂਮਤਾਂ ਨੇ ਲਾਗੂ ਕੀਤਾ ਅਤੇ ਇਹ ਅੱਜ ਵੀ ਲੈਂਡ ਪੂਲਿੰਗ ਦੇ ਨਾਂ 'ਤੇ ਜਾਰੀ ਹੈ | ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ 'ਚ ਲੋਕ ਏਕਤਾ ਅਤੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਦਾ ਕੰਮ ਤੁਰੰਤ ਸ਼ੁਰੂ ਕਰਦੇ ਹੋਏ ਹਰ ਜਬਰ ਵਿਰੁੱਧ ਡਟ ਜਾਣ, ਕਿਉਂਕਿ ਹਾਕਮ ਰਾਜਨੀਤਕ ਢਾਂਚਾ ਲੋਕ ਹਿਤਾਂ ਲਈ ਪ੍ਰਭਾਵਹੀਣ ਸਾਬਤ ਹੋ ਚੁੱਕਾ ਹੈ | ਸਾਰੇ ਪੰਜਾਬ ਹਿਤੈਸ਼ੀ ਲੋਕਾਂ ਨੂੰ ਪਿੰਡਾਂ ਨੂੰ ਮਾਰੂ ਨਸ਼ਿਆਂ ਤੋਂ ਬਚਾਉਣ ਲਈ, ਪੁਲਿਸ ਧੱਕੇਸ਼ਾਹੀ ਰੋਕਣ ਲਈ, ਪਿੰਡਾਂ ਦਾ ਉਜਾੜਾ ਰੋਕਣ ਅਤੇ ਅਮਨ ਕਾਇਮ ਕਰਨ ਲਈ ਪਿੰਡਾਂ ਵਿੱਚ ਲੋਕਾਂ ਦੀ ਏਕਤਾ ਬਹੁਤ ਜ਼ਰੂਰੀ ਹੈ | ਇਸ ਮੌਕੇ ਹਰਪਾਲ ਸਿੰਘ ਮੱਕੋਵਾਲ, ਕਰਨੈਲ ਸਿੰਘ ਭੱਲਾ, ਮਨੋਹਰ ਲਾਲ ਟੌਂਸਾ, ਪ੍ਰਤਾਪ ਸਿੰਘ ਰਾਣਾ, ਚੰਨਣ ਸਿੰਘ ਮਢਿਆਣੀ, ਐਡਵੋਕੇਟ ਬਾਜਵਾ ਅਤੇ ਹਰਦੇਵ ਸਿੰਘ ਰਾਣਾ ਆਦਿ ਆਗੂ ਉਨ੍ਹਾਂ ਦੇ ਨਾਲ ਸਨ |

ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀ ਵਰਤਣੀ ਜ਼ਰੂਰੀ-ਡਾ. ਉਂਕਾਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।