24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਸਮਾਗਮ ਕਰਵਾਇਆ <br/>

ਅਜੀਤ ਡੈਸਕ 18-07-2025
ਬੰਗਾ, 17 ਜੁਲਾਈ (ਕੁਲਦੀਪ ਸਿੰਘ ਪਾਬਲਾ)- ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਹੋਇਆ ਇਨਵੈਸਟਿਚਰ ਸਮਾਗਮ ਇਕ ਮਹੱਤਵਪੂਰਨ ਤੇ ਯਾਦਗਾਰ ਮੌਕਾ ਸੀ, ਜਿਸ 'ਚ ਨਵੇਂ ਚੁਣੇ ਹੋਏ ਵਿਦਿਆਰਥੀ ਕੌਂਸਲ ਮੈਂਬਰਾਂ ਦੇ ਨੇਤ੍ਰਤਵ, ਸਮਰਪਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਨਾਇਆ ਗਿਆ | ਕਾਰਜਕ੍ਰਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਸਕੂਲ ਦੀ ਪਿ੍ੰਸੀਪਲ ਨੀਨਾ ਭਰਦਵਾਜ ਵਲੋਂ ਸਮਾਗਮ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ | ਸਰਸਵਤੀ ਵੰਦਨਾ ਨਾਲ ਮਿਲ ਕੇ ਦੀਪ ਪ੍ਰਗਟ ਕਰਕੇ ਸਮਾਗਮ ਦੀ ਸ਼ੁੱਭ ਸ਼ੁਰੂਆਤ ਕੀਤੀ ਗਈ | ਜਮਾਤ ਛੇਵੀਂ 'ਏਮਾ' ਦੇ ਵਿਦਿਆਰਥੀਆਂ ਵਲੋਂ ਗਾਇਆ ਗਿਆ ਸੁਰੀਲਾ 'ਸਵਾਗਤ ਗੀਤ' ਸਭ ਦੇ ਦਿਲਾਂ ਨੂੰ ਛੂਹ ਗਿਆ | ਇਸ ਤੋਂ ਬਾਅਦ ਸਹੁੰ ਚੁੱਕ ਸਮਾਗਮ ਹੋਇਆ, ਜਿਸ 'ਚ ਵਿਦਿਆਰਥੀ ਅਹੁਦੇਦਾਰਾਂ ਨੇ ਸਕੂਲ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਕਸਮ ਖਾਂਧੀ | ਨਵੇਂ ਚੁਣੇ ਗਏ ਵਿਦਿਆਰਥੀ ਅਹੁਦੇਦਾਰਾਂ 'ਚ ਈਸ਼ਾ ਰਾਣੀ ਤੰਗੱਪਾ ਰਾਮ ਵਾਈਸ ਪ੍ਰੈਜ਼ੀਡੈਂਟ, ਸੁਪ੍ਰੀਤ ਕੌਰ, ਹੈੱਡ ਬੁਆਏ ਸੁਖਰਾਜ ਸਿੰਘ, ਵਾਈਸ ਹੈੱਡ ਬੁਆਏ ਹਰਪ੍ਰੀਤ ਸਿੰਘ, ਹੈੱਡ ਗਰਲ ਹਰਨੀਤ ਕੌਰ, ਵਾਈਸ ਹੈੱਡ ਗਰਲ ਰਵਨੀਤ, ਸਪੋਰਟਸ ਕਪਤਾਨ ਹਰਮਨ ਸਿੰਘ | ਇਨ੍ਹਾਂ ਸਾਰੇ ਅਹੁਦੇਦਾਰਾਂ ਨੇ ਆਪਣੀ ਭੂਮਿਕਾ ਬਾਰੇ ਜੋਸ਼ ਭਰਪੂਰ ਤੇ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ | ਸਕੂਲ ਪਿ੍ੰਸੀਪਲ ਨੀਨਾ ਭਰਦਵਾਜ ਨੇ ਆਪਣੇ ਪ੍ਰੇਰਣਾਦਾਇਕ ਸੰਦੇਸ਼ 'ਚ ਆਗੂ ਹੋਣ ਦੇ ਅਰਥ ਬਾਰੇ ਦੱਸਦੇ ਹੋਏ ਕਿਹਾ ਤੁਸੀਂ ਸਿਰਫ ਸਕੂਲ 'ਚ ਨਹੀਂ ਬਲਕਿ ਸਮਾਜ 'ਚ ਵੀ ਬਦਲਾਅ ਦੇ ਪ੍ਰਤੀਕ ਹੋ |

ਪਿਛਲੀ ਖ਼ਬਰ ਸਾਂਝਾ ਫ਼ਰੰਟ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਕਾਲਾ ਦਿਵਸ ਮਨਾਇਆ <br/> ਅਗਲੀ ਖ਼ਬਰ ਪਿੰਡਾਂ ਦਾ ਉਜਾੜਾ ਤੇ ਪੁਲਿਸ ਦੀ ਧੱਕੇਸ਼ਾਹੀ ਰੋਕਣ ਲਈ ਲੋਕ ਅੱਗੇ ਆਉਣ-ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।