24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀ ਵਰਤਣੀ ਜ਼ਰੂਰੀ-ਡਾ. ਉਂਕਾਰ ਸਿੰਘ <br/>

ਡਾ. ਉਂਕਾਰ ਸਿੰਘ ਗੱਲਬਾਤ ਕਰਦੇ ਹੋਏ, ਨਾਲ ਡਾ. ਰਵਿੰਦਰ ਸੂੰਢ | <br/> 18-07-2025
ਕਟਾਰੀਆਂ, 17 ਜੁਲਾਈ (ਪ੍ਰੇਮੀ ਸੰਧਵਾਂ)- ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਤੇ ਜਨਰਲ ਰੋਗਾਂ ਦੇ ਮਾਹਿਰ ਡਾ. ਉਂਕਾਰ ਸਿੰਘ ਨੇ ਪਿੰਡ ਸੰੂਢ-ਮਕਸੂਦਪੁਰ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਸਾਤੀ ਮੌਸਮ 'ਚ ਹੁੰਮਸ ਭਰੀ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਵਿਅਕਤੀ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ | ਕਿਉਂਕਿ ਬਰਸਾਤੀ ਮੌਸਮ 'ਚ ਖੜ੍ਹੇ ਸਾਫ਼ ਪਾਣੀ 'ਚ ਏਡੀਜ਼ ਐਜਿਪਟੀ ਨਾਂਅ ਦੇ ਪੈਦਾ ਹੁੰਦੇ ਮੱਛਰ ਨਾਲ ਡੇਂਗੂ, ਚਿਕਨਗੁਣੀਆ ਆਦਿ ਬਿਮਾਰੀਆਂ ਫੈਲਣ ਦਾ ਖ਼ਤਰਾ ਹੁੰਦਾ ਹੈ | ਇਸ ਲਈ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰਾਂ ਦੇ ਨੇੜੇ ਸਾਫ਼ ਪਾਣੀ ਨਾ ਖੜ੍ਹਾ ਹੋਣ ਦੇਣ | ਇਸ ਮੌਕੇ ਮੈਡਮ ਦਲਜੀਤ ਕੌਰ, ਡਾ. ਰਵਨੀਤ, ਡਾ. ਤੇਜਿੰਦਰ ਸਿੰਘ ਹੈਰੀ, ਰਾਕੇਸ਼ ਕੁਮਾਰ ਬੈਸਾਂ, ਜਸਵਿੰਦਰ ਭੱਟੀ, ਮੈਡਮ ਜੋਤੀ, ਡਾ. ਰਵਿੰਦਰ ਸੂੰਢ, ਮੈਡਮ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡਾਂ ਦਾ ਉਜਾੜਾ ਤੇ ਪੁਲਿਸ ਦੀ ਧੱਕੇਸ਼ਾਹੀ ਰੋਕਣ ਲਈ ਲੋਕ ਅੱਗੇ ਆਉਣ-ਰਾਣਾ <br/> ਅਗਲੀ ਖ਼ਬਰ ਸਾਹਿਲ ਜਾਡਲਾ ਨੇ ਕੈਨੇਡਾ 'ਚ ਚਾਂਦੀ ਦਾ ਤਗਮਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।