24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਾਹਿਲ ਜਾਡਲਾ ਨੇ ਕੈਨੇਡਾ 'ਚ ਚਾਂਦੀ ਦਾ ਤਗਮਾ ਜਿੱਤਿਆ <br/>

ਕੈਨੇਡਾ ਵਿਖੇ ਵੈਨਕੂਵਰ ਓਪਨ ਬਾਡੀ ਬਿਲਡਿੰਗ ਮੁਕਾਬਲੇ 'ਚ ਦੋ ਚਾਂਦੀ ਦੇ ਤਗਮੇ ਜਿੱਤਣ ਵਾਲੇ ਸਾਹਿਲ ਜਾਡਲਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਅਜੀਤ : ਤਸਵੀਰ <br/> 18-07-2025
ਜਾਡਲਾ, 17 ਜੁਲਾਈ (ਸੁਰਿੰਦਰ ਦੁੱਗਲ) - ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿਖੇ ਵੈਨਕੂਵਰ ਓਪਨ ਬਾਡੀ ਬਿਲਡਿੰਗ ਆਈ. ਐਫ. ਐਫ. ਬੀ ਕੈਨੇਡੀਅਨ ਫਿਜੀਕ ਅਲਾਇੰਸ ਸੰਸਥਾ ਵਲੋਂ ਓਪਨ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ | ਇਸ ਪ੍ਰਤੀਯੋਗਿਤਾ 'ਚ ਵੱਖ-ਵੱਖ ਦੇਸ਼ਾਂ ਦੇ ਪੰਜ ਸੌ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | ਉਕਤ ਮੁਕਾਬਲੇ 'ਚ ਭਾਰਤ ਵਲੋਂ ਸਾਹਿਲ ਜਾਡਲਾ ਨੇ ਚਾਰ ਕੈਟੇਗਰੀਆਂ 'ਚ ਭਾਗ ਲਿਆ | ਜਿਨ੍ਹਾਂ ਵਿਚ ਤਿੰਨ ਕੈਟਾਗਰੀਆਂ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਦੂਜਾ ਅਤੇ ਇਕ ਕੈਟਾਗਰੀ 'ਚ ਕਾਂਸੇ ਦਾ ਤਗਮਾ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਉਸਦੀ ਇਸ ਸ਼ਾਨਦਾਰ ਜਿੱਤ ਨਾਲ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਹੈ | ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਜਾਡਲਾ ਦੇ ਜੰਮਪਲ ਸਾਹਿਲ ਜਾਡਲਾ ਨੇ ਦੱਸਿਆ ਕਿ ਇਸ ਕਾਮਯਾਬੀ ਪਿੱਛੇ ਉਸਦੀ ਸਖ਼ਤ ਮਿਹਨਤ ਦੇ ਨਾਲ-ਨਾਲ ਉਸਦੇ ਪਿਤਾ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ, ਮਾਤਾ ਜੈਸਮੀਨ ਕੌਰ, ਭੈਣ ਮੁਸਕਾਨ ਕੈਨੇਡਾ ਅਤੇ ਉਸਤਾਦ ਸਾਗਰ, ਸੌਰਾਬ ਅਤੇ ਪਲੇਟਿਨਮ ਜਿੰਮ ਕੈਨੇਡਾ ਦਾ ਵਿਸ਼ੇਸ਼ ਯੋਗਦਾਨ ਹੈ |

ਪਿਛਲੀ ਖ਼ਬਰ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀ ਵਰਤਣੀ ਜ਼ਰੂਰੀ-ਡਾ. ਉਂਕਾਰ ਸਿੰਘ <br/> ਅਗਲੀ ਖ਼ਬਰ ਗੁ: ਬਾਬਾ ਬਿਹਾਰੀਵਾਲਾ ਨੌਰਾ ਵਿਖੇ 17ਵੇਂ ਗੁਰਮਤਿ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।