24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗੁ: ਬਾਬਾ ਬਿਹਾਰੀਵਾਲਾ ਨੌਰਾ ਵਿਖੇ 17ਵੇਂ ਗੁਰਮਤਿ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ <br/>

ਪ੍ਰਧਾਨ ਗੁਲਵਿੰਦਰਪਾਲ ਸਿੰਘ, ਸੈਕਟਰੀ ਸਤਵਿੰਦਰ ਸਿੰਘ | <br/> 18-07-2025
ਬੰਗਾ, 17 ਜੁਲਾਈ (ਕੁਲਦੀਪ ਸਿੰਘ ਪਾਬਲਾ) - ਬਾਬਾ ਬਿਹਾਰੀ ਵਾਲਾ, ਬਾਬਾ ਸਾਹਿਬ ਸਿੰਘ ਬੇਦੀ, ਬਾਬਾ ਤਾਰਾ ਸਿੰਘ ਕੁਟੀਆ ਵਾਲੇ, ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ ਕਾਰ ਸੇਵਾ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਅਤੇ ਸਮੂਹ ਸਵ: ਗ੍ਰੰਥੀ ਸਿੰਘਾਂ ਸੇਵਾਦਾਰਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਬਾਬਾ ਬਿਹਾਰੀ ਵਾਲਾ ਪਿੰਡ ਨੌਰਾ ਵਿਖੇ 17ਵਾਂ ਗੁਰਮਤਿ ਸਮਾਗਮ ਮਨਾਇਆ ਜਾ ਰਿਹਾ ਹੈ | ਪ੍ਰਧਾਨ ਗੁਲਵਿੰਦਰਪਾਲ ਸਿੰਘ ਖਾਲਸਾ ਅਤੇ ਸੈਕਟਰੀ ਸਤਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪ੍ਰਬੰਧਕਾਂ ਦੇ ਸਹਿਯੋਗ ਨਾਲ ਤਿਆਰੀਆਂ ਮੁਕੰਮਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬਾਬਾ ਬਿਹਾਰੀ ਵਾਲਾ ਵਿਖੇ 18 ਜੁਲਾਈ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਅਰੰਭ ਕੀਤੇ ਜਾਣਗੇ | ਜਿਨ੍ਹਾਂ ਦੇ ਭੋਗ 20 ਜੁਲਾਈ ਦਿਨ ਐਤਵਾਰ ਨੂੰ ਪਾਏ ਜਾਣਗੇ | ਉਪਰੰਤ ਸਜਾਏ ਹੋਏ ਸਮਾਗਮਾਂ 'ਚ ਪਹੁੰਚ ਰਹੇ ਮਹਾਂਪੁਰਸ਼ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਵਾਲੇ, ਸੰਤ ਬਾਬਾ ਸੁੱਚਾ ਸਿੰਘ ਤੇ ਸੰਤ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਅਤੇ ਇਲਾਕੇ ਦੇ ਸਮੂਹ ਸੰਤ ਮਹਾਂਪੁਰਸ਼ ਪਹੁੰਚ ਕੇ ਇਸ ਸਮਾਗਮ 'ਚ ਹਾਜ਼ਰੀ ਲਗਵਾਉਣਗੇ | ਸਮਾਗਮ ਦੌਰਾਨ ਬਾਬਾ ਬਲਵਿੰਦਰ ਸਿੰਘ ਬਰੋਟੇ ਵਾਲੇ ਹੁਸ਼ਿਆਰਪੁਰ ਦਾ ਜਥਾ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਸਬੰਧੀ ਪ੍ਰਧਾਨ ਅਤੇ ਸੈਕਟਰੀ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦਾ ਸਿੱਧਾ ਲਾਈਵ ਪ੍ਰਸਾਰਣ ਸੰਗਤ ਟੀ. ਵੀ ਮੀਡੀਆ ਵਾਲੇ ਕਰਨਗੇ | ਇਸ ਮੌਕੇ ਪ੍ਰਧਾਨ ਦਲਵਿੰਦਰ ਸਿੰਘ, ਗਲਵਿੰਦਰ ਪਾਲ ਸਿੰਘ, ਸੈਕਟਰੀ ਸਤਵਿੰਦਰ ਸਿੰਘ, ਕੈਸ਼ੀਅਰ ਰਵਿੰਦਰ ਸਿੰਘ, ਮੀਤ ਪ੍ਰਧਾਨ ਗੁਰਨਾਮ ਸਿੰਘ ਸਿੰਘ, ਹੈੱਡ ਗ੍ਰੰਥੀ ਕੁਲਵਿੰਦਰ ਸਿੰਘ, ਜੁਆਇੰਟ ਸੈਕਟਰੀ ਵਰਿੰਦਰ ਸਿੰਘ, ਹਰਮੱਖਣ ਸਿੰਘ, ਮੋਹਣ ਸਿੰਘ, ਪ੍ਰੀਤਮ ਸਿੰਘ, ਮੀਤ ਪ੍ਰਧਾਨ ਗੁਰਨਾਮ ਸਿੰਘ, ਪਰਮਜੀਤ ਸਿੰਘ, ਲਖਬੀਰ ਸਿੰਘ, ਸੁਖਦੀਪ ਸਿੰਘ, ਪਰਮਜੀਤ ਸਿੰਘ ਪੁੰਨਾ ਅਤੇ ਸਮੂਹ ਪਤਵਤੇ ਸੱਜਣ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਹਿਲ ਜਾਡਲਾ ਨੇ ਕੈਨੇਡਾ 'ਚ ਚਾਂਦੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ ਵੈਦ ਕਲਸੀ ਵਲੋਂ ਮਜਾਰਾ ਮੌਜੋਵਾਲ ਵਿਖੇ ਲਗਾਇਆ ਵਿਸ਼ੇਸ਼ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।