24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਵੈਦ ਕਲਸੀ ਵਲੋਂ ਮਜਾਰਾ ਮੌਜੋਵਾਲ ਵਿਖੇ ਲਗਾਇਆ ਵਿਸ਼ੇਸ਼ ਕੈਂਪ <br/>

ਮਜਾਰਾ ਮੌਜੋਵਾਲ ਵਿਖੇ ਲਗਾਏ ਗਏ ਕੈਂਪ ਦੌਰਾਨ ਸਰਪੰਚ ਦਿਲਬਰ ਸਿੰਘ ਖਟਕੜ ਅਤੇ ਪਤਵੰਤਿਆਂ ਦੀ ਹਾਜ਼ਰੀ ਦੌਰਾਨ ਵੈਦ ਹਰਵਿੰਦਰ ਸਿੰਘ ਕਲਸੀ ਮਰੀਜ਼ਾਂ ਦੀ ਜਾਂਚ ਕਰਦੇ ਹੋਏ | ਤਸਵੀਰ : ਨਰੇਸ਼ ਧੌਲ <br/> 18-07-2025
ਬਲਾਚੌਰ, 17 ਜੁਲਾਈ (ਨਰੇਸ਼ ਧੌਲ)-ਪਿੰਡ ਮਜਾਰਾ ਮੌਜੋਵਾਲ ਵਿਖੇ ਵੈਦ ਹਰਜਿੰਦਰ ਸਿੰਘ ਕਲਸੀ ਚੰਡੀਗੜ੍ਹ ਵਾਲਿਆਂ ਵਲੋਂ ਸਮੁੱਚੀ ਟੀਮ ਸਮੇਤ ਸਰਪੰਚ ਦਿਲਬਰ ਸਿੰਘ ਖਟਕੜ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੇਸੀ ਜੜੀ-ਬੂਟੀਆਂ ਨਾਲ ਇਲਾਜ ਕਰਨ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਬਹੁ ਗਿਣਤੀ ਪਿੰਡ ਵਾਸੀਆਂ ਨੇ ਲਾਹਾ ਪ੍ਰਾਪਤ ਕਰਦਿਆਂ ਹੋਇਆਂ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ | ਵੈਦ ਹਰਜਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਲਗਭਗ 1 ਹਜ਼ਾਰ ਸਾਲ ਪੁਰਾਣੇ ਤਰੀਕੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਬੈਕਪ੍ਰੈਸ਼ਰ ਦੀ ਤਕਨੀਕ ਨਾਲ ਕੀਤਾ ਜਾਂਦਾ ਹੈ | ਪਿੰਡ ਵਾਸੀਆਂ ਵਲੋਂ ਸਮੁੱਚੀ ਟੀਮ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਦਿਲਵਰ ਸਿੰਘ ਸਰਪੰਚ, ਜੋਗਿੰਦਰ ਪਾਲ ਚਾਂਦਲਾ, ਨਰਿੰਦਰ ਸਿੰਘ ਰਾਜਾ, ਕਮਲਜੀਤ ਸਿੰਘ ਪੰਚ, ਗੁਰਮੁਖ ਸਿੰਘ ਭੱਠਲ, ਹਰਨੇਕ ਸਿੰਘ ਖਟਕੜ, ਰਾਮ ਸਿੰਘ ਫ਼ੌਜੀ, ਕਸ਼ਮੀਰ ਸਿੰਘ ਛਿੰਜਰ, ਮੱਖਣ ਸਿੰਘ ਮਾਨ, ਸਰਬਣ ਸਿੰਘ ਚਾਂਦਲਾ, ਬੂਟਾ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਗੁ: ਬਾਬਾ ਬਿਹਾਰੀਵਾਲਾ ਨੌਰਾ ਵਿਖੇ 17ਵੇਂ ਗੁਰਮਤਿ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ <br/> ਅਗਲੀ ਖ਼ਬਰ ਸਰਬ ਨੌਜਵਾਨ ਸਭਾ ਨੇ ਮਨਾਇਆ ਕੌਮੀ ਯੂਥ ਸਕਿੱਲਜ਼ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।